ਸਮਾਣਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਾਣਾ ਇੰਚਾਰਜ ਸ. ਜਗਮੀਤ ਸਿੰਘ ਹਰਿਆਊ ਨੇ ਹਲਕੇ ਦੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਤ ਜਥੇਦਾਰ ਬਲਵੰਤ ਸਿੰਘ ਰਾਮਗੜ੍ਹ, ਸਾਬਕਾ ਐਸਜੀਪੀਸੀ ਮੈਂਬਰ, ਦੇ ਸਪੁੱਤਰ ਬਲਜੀਤ ਸਿੰਘ ਰਾਮਗੜ੍ਹ ਨੂੰ ਹਲਕਾ ਸਮਾਣਾ ਦੇ ਬੀਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਸ. ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਬਲਜੀਤ ਸਿੰਘ ਰਾਮਗੜ੍ਹ ਇੱਕ ਸਮਰਪਿਤ ਅਤੇ ਮਿਹਨਤੀ ਵਰਕਰ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਹਲਕਾ ਸਮਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਦਾ ਆਧਾਰ ਹੋਰ ਵਿਸਤਾਰ ਪਾਏਗਾ। ਇਸ ਨਿਯੁਕਤੀ ’ਤੇ ਹਲਕੇ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਬਲਜੀਤ ਸਿੰਘ ਰਾਮਗੜ੍ਹ ਨੂੰ ਵਧਾਈ ਦਿੱਤੀ। ਇਸ ਮੌਕੇ ਉਮੀਦ ਜਤਾਈ ਗਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ। ਇਸ ਮੌਕੇ ਨਿਸ਼ਾਨ ਸਿੰਘ ਸੰਧੂ, ਮਲਕੀਤ ਸਿੰਘ ਚੀਮਾ, ਹਰਸ਼ ਵਿਰਕ, ਅਮਰਜੀਤ ਸਿੰਘ ਟੋਡਰਪੁਰ,ਸੋਨੂੰ ਰੰਧਾਵਾ, ਗੁਰਸੇਵਕ ਕਰਹਾਲੀ, ਭਰਪੂਰ ਸਿੰਘ ਡਕਾਲਾ,ਅਮਰਿੰਦਰ ਸਿੰਘ, ਜਸਮੇਲ ਸਿੰਘ, ਭੁਪਿੰਦਰ ਸਿੰਘ, ਹਾਕਮ ਸਿੰਘ ਅਤੇ ਕਰਮਾਇੰਦਰ ਸਿੰਘ ਆਦਿ ਵੀ ਮੌਜੂਦ ਰਹੇ ।