ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਵੱਲੋਂ ਜੋ ਵਾਅਦੇ ਅਤੇ ਜੋ ਗਰੰਟੀਆਂ ਲੋਕਾਂ ਦੀ ਕਚਹਿਰੀ ਦੇ ਵਿੱਚ ਦਿੱਤੇ ਸਨ, ਉਹਨਾਂ ਵਾਅਦਿਆਂ ਦੇ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਤੇ ਜਿੰਨੇ ਵਾਅਦੇ ਕੀਤੇ ਸੀ, ਉਹਨਾਂ ਵਿੱਚੋਂ ਸਾਰੇ ਹੀ ਪੂਰੇ ਵੀ ਕੀਤੇ ਜਾ ਚੁੱਕੇ ਹਨ, ਇਹ ਗੱਲ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ 9 ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਸਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪਹਿਲੀ ਗਰੰਟੀ ਸੀ, ਬੇਰੁਜ਼ਗਾਰਾਂ ਨੂੰ ਨੂੰ ਰੁਜ਼ਗਾਰ ਦਵਾਂਗੇ, ਅਤੇ ਤੁਸੀਂ ਸਭ ਵੇਖ ਚੁੱਕੇ ਹੋ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੁਣ ਤੱਕ 70 ਹਜਾਰ ਦੇ ਕਰੀਬ ਬੇਰੁਜ਼ਗਾਰਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਅਤੇ ਸਰਕਾਰ ਦੇ ਇਸ ਸਵਾ ਚਾਰ ਸਾਲ ਦੇ ਕਾਰਜਕਾਲ ਦੇ ਵਿੱਚ ਸਰਕਾਰੀ ਨੌਕਰੀ ਬਿਨਾਂ ਕਿਸੇ ਦੇਰੀ ਅਤੇ ਬਿਨਾਂ ਕਿਸੇ ਝਗੜੇ ਤੋਂ, ਕਿਸੇ ਕਿਸਮ ਦੀ ਮਾਨਯੋਗ ਅਦਾਲਤ ਦੇ ਵਿੱਚ ਰਿਟ ਨਹੀਂ ਪਈ, ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਮੋਹਾਲੀ ਦੇ ਵਿੱਚ ਬਣਨ ਜਾ ਰਹੇ ਮੈਡੀਕਲ ਕਾਲਜ ਦੇ ਸੰਬੰਧ ਵਿੱਚ ਬੋਲਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੋਹਾਲੀ ਦੇ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੀ ਚਾਰ ਦੀਵਾਰੀ ਮੁਕੰਮਲ ਹੋ ਚੁੱਕੀ ਹੈ, ਬੱਚਿਆਂ ਦੇ ਲਈ ਹੋਸਟਲ ਵੀ ਬਣਨੇ ਸ਼ੁਰੂ ਹੋ ਚੁੱਕੇ ਹਨ ਅਤੇ ਬਹੁਤ ਜਲਦੀ ਹੀ ਮੈਡੀਕਲ ਕਾਲਜ ਦੀ ਬਿਲਡਿੰਗ ਵੀ ਬਣਨੀ ਸ਼ੁਰੂ ਹੋ ਜਾਵੇਗੀ।