ਬਾਬਾ ਬਕਾਲਾ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2026–27 ਅਧੀਨ ਜ਼ੋਨ ਖਿਲਚੀਆਂ ਦੀਆਂ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਖੇਡ ਮੈਦਾਨ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਅਨੁਸ਼ਾਸਨ ਇਸ ਦੌਰਾਨ ਕਬੱਡੀ, ਵਾਲੀਬਾਲ, ਐਥਲੈਟਿਕਸ, ਖੋ-ਖੋ, ਫੁੱਟਬਾਲ, ਬਾਸਕਟਬਾਲ ਅਤੇ ਹੋਰ ਵੱਖ-ਵੱਖ ਖੇਡਾਂ ਦੇ ਰੋਮਾਂਚਕ ਮੁਕਾਬਲੇ 25 ਜੁਲਾਈ ਤੋ 31ਜੁਲਾਈ ਤੱਕ ਲੜਕੀਆਂ ਦੇ ਮੈਚ ਕਰਵਾਏ ਜਾਣਗੇ ਇਸ ਮੌਕੇ ਸਕੂਲ ਮੁਖੀ ਜੋਨ ਕਨਵਿੰਨਰ ਸ੍ਰੀ ਰਜੀਵ ਕੱਕੜ ਤੇ ਡੀ,ਪੀ ਕਾਬਲ ਸਿੰਘ,ਵਿਕਰਮਜੀਤ ਸਿੰਘ ਧੂਲਕਾ,ਨਵਦੀਪ ਸਿੰਘ,ਬਰਵਰਿੰਦਰ ਸਿੰਘ,ਸੁਖਦੀਪ ਸਿੰਘ,ਪਰਮਵੀਰ ਸਿੰਘ,ਕਰਮ ਸਿੰਘ, ਬਲਵੰਤ ਸਿੰਘ,ਜਸਪਾਲ ਸਿੰਘ,ਹਰਦੀਪ ਸਿੰਘ,ਪ੍ਰੀਤ ਮਹਿੰਦਰ ਸਿੰਘ,ਗੁਰਮੇਲ ਸਿੰਘ,ਸਤਵੰਤ ਕੌਰ ਕੰਵਲਜੀਤ ਕੌਰ, ਕਵਲਪ੍ਰੀਤ ਕੌਰ,ਰੁਪਿੰਦਰ ਕੌਰ,ਇਕਬਾਲ ਕੌਰ, ਰਮਨਦੀਪ ਕੌਰ,ਰਾਜਵਿੰਦਰ ਕੌਰ ਤੇ ਕੋਚ ਹਰਪਾਲ ਸਿੰਘ ਖਿਲਚੀਆਂ ਕੁਲਦੀਪ ਕੌਰ,ਸ਼ੁਭਨੀਤ ਕੌਰ,ਚਰਨਜੀਤ ਕੌਰ ਹਾਜਰ ਸਨ ਇਸ ਉਪਰੰਤ ਰੋਜ਼ਾਨਾ ਲੰਗਰ ਦੀ ਸੇਵਾ ਪਰਮਜੀਤ ਸਿੰਘ,ਕੀਰਤਇਕਬਾਲ ਸਿੰਘ, ਗੁਰਪ੍ਰੀਤ ਸਿੰਘ,ਸੁਖਰਾਜ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ।