ਮੋਗਾ : ਅੱਜ ਮਿਊਸੀਪਲ ਇਮਪਲਾਈਜ ਫੈਡਰੇਸ਼ਨ ਦੀ ਅਗਵਾਈ ਹੇਠ ਮੋਗੇ ਜਿਲੇ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਅਤੇ ਕ੍ਰਾਂਤੀਕਾਰੀ ਜਥੇਬੰਦੀਆਂ ਨੇ ਇੱਕ ਮਹਾਂ ਰੋਸ ਮਾਰਚ ਸ਼ਹਿਰ ਵਿੱਚੋਂ ਕੱਢਿਆ। ਇਹ ਰੋਸ਼ ਮਾਰਚ ਬੀਤੇ ਦਿਨੀ ਹੋਏ ਬਰਨਾਲਾ ਵਿਖੇ ਸਫਾਈ ਸੇਵਕਾਂ ਦੇ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਦੇ ਵਿੱਚ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਪੁਲਿਸ ਨੇ ਤਸ਼ੱਦਦ ਕੀਤੀ ਬਰਨਾਲਾ ਡੀਐਸਪੀ ਅਤੇ ਐਸਐਚਓ ਬਰਨਾਲਾ ਖੁਦ ਲਾਠੀ ਚਾਰਜ ਕਰਦੇ ਹੋਏ ਆਪਣਾ ਰੋਸ਼ ਪ੍ਰਦਰਸ਼ਨ ਕਰਦੇ ਹੋਏ ਸਫਾਈ ਕਾਮਿਆਂ ਦੇ ਵਿੱਚ ਪਹੁੰਚੇ ਅਤੇ ਬੜੀ ਹੀ ਬੇਰਹਿਮੀ ਨਾਲ ਉਹਨਾਂ ਉੱਤੇ ਡਾਂਗਾਂ ਵਰਸਾਈਆਂ ਕਈਆਂ ਬਜ਼ੁਰਗਾਂ ਨੌਜਵਾਨਾਂ ਅਤੇ ਮਾਵਾਂ ਭੈਣਾਂ ਦੇ ਇਸ ਲਾਠੀ ਚਾਰਜ ਨਾਲ ਗੰਭੀਰ ਸਟਾਂ ਲੱਗੀਆਂ। ਸਫਾਈ ਸੇਵਕ ਯੂਨੀਅਨ ਪੰਜਾਬ ਨੇ ਇਸ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮੋਗਾ ਵਿੱਚ ਇੱਕ ਮਹਾਂ ਰੋਸ਼ ਮਾਰਚ ਕੱਢਿਆ ਗਿਆ। ਜਿਸ ਦੀ ਸਾਰੀ ਹੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸਫਾਈ ਸੇਵਕ ਯੂਨੀਅਨ ਦੇ ਅਤੇ ਬਾਕੀ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਦੱਸਿਆ ਕਿ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ 30 ਜੁਲਾਈ ਦਿਨ ਵੀਰਵਾਰ ਨੂੰ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਬੰਦ ਵਿੱਚ ਸ਼ਹਿਰ ਵਾਸੀਆਂ ਨੂੰ ਆਪਣਾ ਸਾਥ ਦੇਣ ਦੀ ਅਪੀਲ ਕੀਤੀ।