ਸੁਨਾਮ : ਭਾਜਪਾ ਮੰਡਲ ਸੁਨਾਮ ਸ਼ਹਿਰੀ ਦੇ ਪ੍ਰਧਾਨ ਰਾਜੀਵ ਕੁਮਾਰ ਮੱਖਣ ਨੇ ਮੰਡਲ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਅੰਕਿਤ ਕਾਂਸਲ ਅਤੇ ਜੋਨੀ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਨਵੀਨ ਗੋਇਲ ਨੂੰ ਯੁਵਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੰਡਲ ਪ੍ਰਧਾਨ ਰਾਜੀਵ ਮੱਖਣ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਿੰਦਰ ਗੋਇਲ, ਪ੍ਰਦੀਪ ਰਿੰਕੂ ਆਲਮਪੁਰੀਆ, ਭਗਵਾਨ ਸਿੰਘ ਢੋਟ, ਆਨੰਦ ਸਰੂਪ ਮਿੱਤਲ, ਮੁਕੇਸ਼ ਕੁਮਾਰ ਅਤੇ ਮਾਨਸੀ ਜਿੰਦਲ ਨੂੰ ਉਪ ਪ੍ਰਧਾਨ, ਤਰਸੇਮ ਜੈਨ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਪਰਮਜੀਤ ਸ਼ਰਮਾ, ਅਸ਼ੋਕ ਬਾਂਸਲ, ਈਸ਼ਵਰ ਚੰਦ, ਵਰੁਣ ਠਾਕੁਰ, ਹਰੀ ਭਗਤ, ਜੈਪਾਲ ਨੂੰ ਸਕੱਤਰ, ਸੰਦੀਪ ਜਿੰਦਲ ਨੂੰ ਦਫ਼ਤਰ ਸਕੱਤਰ, ਪ੍ਰੈਸ ਸਕੱਤਰ, ਰਾਜੀਵ ਮਿੰਟਾ ਅਤੇ ਨਵੀਨ ਗੋਇਲ ਨੂੰ ਯੁਵਾ ਮੋਰਚਾ, ਐਸ ਸੀ ਮੋਰਚਾ ਮਿੰਟੂ ਕੁਮਾਰ, ਓਬੀਸੀ ਮੋਰਚਾ, ਮਹੇਸ਼ਇੰਦਰ ਸਿੰਘ ਮਿੰਟੂ, ਮਹਿਲਾ ਮੋਰਚਾ, ਕਰਿਸ਼ਨਾ ਦੇਵੀ ਅਤੇ ਅਭਿਨੰਦਨ ਜੈਨ ਨੂੰ ਘੱਟ ਗਿਣਤੀ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਰਵੇਸ਼ ਖਹਿਰਾ ਨੂੰ ਲੀਗਲ ਸੈੱਲ ਦਾ ਕਨਵੀਨਰ ਅਤੇ ਸੰਜੀਵ ਗੋਇਲ ਨੂੰ ਆਈਟੀ ਸੈੱਲ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਦਿਨੇਸ਼ ਗਰਗ ਡਿੰਪਾ ਨੂੰ ਮਨ ਕੀ ਬਾਤ ਦਾ ਕਨਵੀਨਰ ਬਣਾਇਆ ਗਿਆ ਹੈ।ਇਸ ਮੌਕੇ ਭਾਜਪਾ ਦੇ ਸਾਬਕਾ ਕਾਰਜਕਾਰੀ ਮੈਂਬਰ ਸ਼ੰਕਰ ਬਾਂਸਲ ਅਤੇ ਮੰਡਲ ਪ੍ਰਧਾਨ ਰਾਜੀਵ ਮੱਖਣ ਨੇ ਕਿਹਾ ਕਿ ਇਨ੍ਹਾਂ ਅਹੁਦੇਦਾਰਾਂ ਦੀ ਨਿਯੁਕਤੀ ਪਾਰਟੀ ਦੇ ਕੰਮ ਨੂੰ ਤੇਜ਼ ਕਰੇਗੀ ਅਤੇ ਇਸਨੂੰ ਮਜ਼ਬੂਤ ਬਣਾਏਗੀ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹਰ ਖੇਤਰ ਵਿੱਚ ਅਸਫ਼ਲ ਸਾਬਤ ਹੋ ਰਹੀ ਹੈ।