ਮੋਰਿੰਡਾ : ਨਜ਼ਦੀਕੀ ਪਿੰਡ ਮੁੰਡੀਆਂ ਵਿਖੇ ਪੰਚਾਇਤ ਦੇ ਬਹੁ ਗਿਣਤੀ ਪੰਚਾਂ ਅਤੇ ਪਿੰਡ ਦੇ ਮੋਹਤਵਰਾਂ ਵੱਲੋਂ ਨੌਜਵਾਨਾਂ ਲਈ ਖੇਡਣ ਲਈ ਵਰਤੀ ਜਾ ਰਹੀ ਜਮੀਨ ਦੀ ਬੋਲੀ ਦਾ ਵਿਰੋਧ ਕੀਤਾ ਗਿਆ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਚਾਇਤ ਮੈਂਬਰ ਦਵਿੰਦਰ ਕੌਰ, ਸੁਖਜਿੰਦਰ ਕੌਰ, ਲਾਭ ਸਿੰਘ, ਪਰਮਜੀਤ ਕੌਰ ,ਸ਼ਿੰਦਰਪਾਲ ਸਿੰਘ, ਅਤੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ ਸਾਬਕਾ ਸਰਪੰਚ ਮੁੰਡੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨੌਜਵਾਨਾਂ ਦੇ ਖੇਡਣ ਲਈ ਕੋਈ ਵੀ ਗਰਾਉਂਡ ਨਹੀਂ ਹੈ ਜਿਸ ਦੇ ਚੱਲਦਿਆ ਪਿੰਡ ਦੇ ਜਿਆਦਾਤਰ ਨੌਜਵਾਨ ਖੇਡਾਂ ਨੂੰ ਛੱਡ ਕੇ ਨਸ਼ਿਆਂ ਵੱਲ ਜਾ ਰਹੇ ਸਨ ਜਿਸ ਨੂੰ ਲੈ ਕੇ ਪਿੰਡ ਦੇ ਕੁਝ ਨੌਜਵਾਨ ਸਾਡੇ ਕੋਲ ਆਏ ਅਤੇ ਉਹਨਾਂ ਕਿਹਾ ਕਿ ਸਕੂਲ ਦੇ ਨੇੜੇ ਜੋ ਸਾਮਰਾਟ ਜਗਾ ਪਈ ਹੈ ਅਸੀਂ ਉਸ ਤੇ ਖੇਲਣਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਭਾਵੇਂ ਕਿ ਸਰਪੰਚ ਇਸ ਦੇ ਵਿਰੁੱਧ ਸੀ ਸਾਡੇ ਵੱਲੋਂ ਨੌਜਵਾਨਾਂ ਨੂੰ ਖੇਡਣ ਲਈ ਮਨਜ਼ੂਰੀ ਦੇਣਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜੇਕਰ ਨੌਜਵਾਨਾਂ ਨੂੰ ਅਸੀਂ ਖੇਡਾਂ ਵੱਲ ਪ੍ਰੇਰ ਨਹੀਂ ਕਰਾਂਗੇ ਤਾਂ ਨੌਜਵਾਨ ਨਸ਼ਿਆਂ ਵੱਲ ਜਰੂਰ ਜਾਣਗੇ ਉਹਨਾਂ ਦੱਸਿਆ ਕਿ ਇਸ ਜਗ੍ਹਾ ਨੂੰ ਅਸੀਂ ਖੇਡ ਗਰਾਉਂਡ ਬਣਾਉਣਾ ਚਾਹੁੰਦੇ ਹਾਂ ਪਰੰਤ ਪਿੰਡ ਦਾ ਸਰਪੰਚ ਇਸ ਜਗ੍ਹਾ ਦੀ ਨਿਲਾਮੀ ਕਰਵਾਉਣਾ ਚਾਹੁੰਦਾ ਹੈ ਜੋ ਕਿ ਅਸੀਂ ਹੋਣ ਨਹੀਂ ਦੇਣੀ ਇਸ ਉਪਰੰਤ ਜਦੋਂ ਪੰਚਾਇਤ ਸੈਕਟਰੀ ਸ਼ਿਵ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੇਕਰ ਪੰਚਾਇਤ ਦੀ ਸਹਿਮਤੀ ਹੋਵੇਗੀ ਤਾਂ ਹੀ ਇਸ ਜਗ੍ਹਾ ਦੀ ਬੋਲੀ ਹੋਵੇਗੀ ਜਿਸ ਲਈ ਖੁਦ ਬੀਡੀਪੀਓ ਮਰਿੰਡਾ ਇਸ ਬੋਲੀ ਲਈ ਪਹੁੰਚਣਗੇ। ਇਸ ਮੌਕੇ ਜਗਜੀਤ ਸਿੰਘ ਪ੍ਰਧਾਨ ਦਸਮੇਸ਼ ਸਮਾਜ ਭਲਾਈ ਸੰਸਥਾ ਡਾਕਟਰ ਰਘਵੀਰ ਸਿੰਘ ਗੁਰਮੁਖ ਸਿੰਘ ਭੁਪਿੰਦਰ ਸਿੰਘ ਗੁਰਜੀਤ ਸਿੰਘ ਜਸਮੇਰ ਸਿੰਘ ਆਦਿ ਹਾਜ਼ਰ ਸਨ