ਕੋਟਕਪੂਰਾ : ਸਾਰੇ ਭਾਰਤ ਦੇਸ਼ ਵਿੱਚ ਗੁਰੂ ਦਕਸ਼ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਵਲੋਂ ਵਾਤਾਵਰਣ ਦੇ ਡਿੱਗਦੇ ਗੁਣਵੰਤਾ ਅਤੇ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਇੱਕ ਨਵੇਕਲੀ ਪਹਿਲ ਕੀਤੀ ਜਾ ਰਹੀ ਹੈ। ਸੁਸਾਇਟੀ ਵਲੋਂ ਗੁਰੂ ਦਕਸ਼ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ 151 ਬੂਟਿਆਂ ਦਾ ਲੰਗਰ ਦਿਨ 27 ਜਨਵਰੀ 2026 ਦਿਨ ਸੋਮਵਾਰ ਨੂੰ ਲਾਲ ਸਿੰਘ ਰੋਡ ਮੋਗਾ ਸਵੇਰੇ 8.00 ਤੋ 10.00 ਵਜ਼ੇ ਲਾਇਆ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋ ਰਾਕੇਸ਼ ਬਜਾਜ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਜਾਪਤ ਸੀਨੀਅਰ ਮੈਂਬਰ ਧਰਮਵੀਰ ਪ੍ਰਜਾਪਤੀ ਵਿਸ਼ੇਸ ਰੂਪ ਵਿੱਚ ਸ਼ਿਰਕਤ ਕਰਨਗੇ। ਆਈ ਹੋਈ ਸੰਗਤ ਨੂੰ ਬੂਟਿਆਂ ਦੇ ਨਾਲ ਨਾਲ ਇੱਕ ਇੱਕ ਪੈਕੇਟ ਬਿਸਕੁੱਟ ਦਾ ਪ੍ਰਸ਼ਾਦ ਦਿੱਤਾ ਜਾਵੇਗਾ। ਸੁਸਾਇਟੀ ਵਲੋਂ ਇਹ ਪਹਿਲ ਵਾਤਾਵਰਣ ਅਤੇ ਮਨੁੱਖਤਾ ਦੇ ਹਿਤਾਂ ਨੂੰ ਦੇਖਦੇ ਹੋਏ ਕੀਤੀ ਗਈ, ਕਿਉਂਕਿ ਵਾਤਾਵਰਣ ਤੋ ਬਿਨਾਂ ਇਸ ਧਰਤੀ ’ਤੇ ਕਿਸੇ ਵੀ ਪ੍ਰਾਣੀ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ।