ਮੋਰਿੰਡਾ : ਮੋਰਿੰਡਾ ਚੁੰਨੀ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਵਿੱਚ ਮੁਹੱਲਾ ਨਿਵਾਸੀਆਂ ਵੱਲੋਂ ਮੁਰਦਾ ਦਫਨਾਉਣ ਦੇ ਵਿਰੋਧ ਕਰਨ ਤੋਂ ਬਾਅਦ ਮਸੀਹ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੇ ਤਹਿਤ ਵਾਰਡ ਨੰਬਰ 6 ਦੇ ਕੌਂਸਲਰ ਮਨਦੀਪ ਸਿੰਘ ਬਾਜਵਾ ਤੇ ਉਹਨਾਂ ਦੇ ਸਾਥੀਆਂ ਤੇ ਮਾਮਲਾ ਦਰਜ ਕਰਨ ਨੂੰ ਲੈ ਕੇ ਕੌਂਸਲਰ ਮਨਦੀਪ ਸਿੰਘ ਬਾਜਵਾ ਅਤੇ ਸਾਥੀ ਕੌਂਸਲਰਾਂ ਵੱਲੋਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਇਸ ਸਬੰਧੀ ਕੌਂਸਲਰ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਨਾ ਹੀ ਉਹ ਘਟਨਾ ਸਮੇਂ ਮੌਜੂਦ ਸਨ ਉਹਨਾਂ ਦੱਸਿਆ ਕਿ ਇਸ ਕਬਰਿਸਤਾਨ ਲਈ ਜੋ ਸਰਕਾਰ ਵੱਲੋਂ 16 ਵਿਸਵੇ ਜਮੀਨ ਦਿੱਤੀ ਗਈ ਹੈ ਪ੍ਰੰਤੂ ਮੇਜਰ ਸਿੰਘ ਮਸੀਹ ਆਪਣੇ ਸਾਥੀਆਂ ਨਾਲ ਇਸ ਤੋਂ ਵੱਧ ਕੇ ਜਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੇ ਚਲਦਿਅਂ ਮੁਹੱਲਾ ਵਾਸੀਆ ਨੇ ਮੈਨੂੰ ਮੁਹੱਲੇ ਦਾ ਕੌਂਸਲਰ ਹੋਣ ਦੇ ਨਾਤੇ ਇਸ ਮਸਲੇ ਦਾ ਹੱਲ ਕਰਨ ਸਬੰਧੀ ਗੱਲ ਕੀਤੀ ਸੀ ਅਤੇ ਦੱਸਿਆ ਸੀ ਇਹ ਜੋ ਵੀ ਜਮੀਨ ਸਰਕਾਰੀ ਕਾਗਜ਼ਾਂ ਵਿੱਚ ਸ਼ਮਸ਼ਾਨ ਘਾਟ ਨੂੰ ਅਲਾਟ ਕੀਤੀ ਗਈ ਹੈ। ਉਸ ਵਿੱਚ ਮਸੀਹ ਭਾਈਚਾਰਾ ਆਪਣਾ ਕਬਜ਼ਾ ਕਰ ਸਕਦਾ ਹੈ ਪ੍ਰੰਤੂ ਮਸੀਹ ਭਾਈਚਾਰੇ ਨਾਲ ਸੰਬੰਧਿਤ ਕੁਝ ਲੋਕ ਇਸ ਤੋਂ ਵੱਧ ਜਮੀਨ ਨੂੰ ਹੜੱਪਣ ਲਈ ਬਾਕੀ ਜਮੀਨ ਨੂੰ ਛੱਡ ਕੇ ਇਕ ਮੁਰਦੇ ਨੂੰ ਦਫਨਾਉਣਾ ਚਾਹੁੰਦੇ ਹਨ ਜਿਸ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸ਼ਹਿਰ ਤੋਂ ਬਾਹਰ ਆਂ ਤੁਸੀਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰੋ ਅਤੇ ਦਸੋ ਕਿ ਕਾਨੂੰਨ ਤਹਿਤ ਕਬਰਿਸਤਾਨ ਦੀ ਜੋ ਜਮੀਨ ਬਣਦੀ ਹੈ ਉਸ ਤੋਂ ਵੱਧ ਜੇਕਰ ਕੋਈ ਕਬਜ਼ਾ ਕਰ ਰਿਹਾ ਹੈ ਤਾਂ ਉਸਨੂੰ ਹਟਾਇਆ ਜਾਵੇ ਪ੍ਰੰਤੂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਸਬੰਧਤ ਪੁਲਿਸ ਪ੍ਰਸ਼ਾਸਨ ਵੱਲੋਂ ਮੇਜਰ ਸਿੰਘ ਮਸੀਹ ਅਤੇ ਕੁਝ ਲੋਕਾ ਦੇ ਕਹਿਣ ਤੇ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਉਹਨਾਂ ਦੱਸਿਆ ਕਿ ਇਹ ਮੁਕਦਮਾ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੁਲ 15 ਕੌਂਸਲਰਾਂ ਵਿੱਚੋਂ 9 ਕਾਂਗਰਸੀ ਕੌਂਸਲਰ ਅਸੀਂ ਇੱਕਜੁੱਟ ਹਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਸਿਰਫ 6 ਕੌਂਸਲਰਾਂ ਨਾਲ ਗੈਰ ਸੰਵਿਧਾਨਕ ਤੌਰ ਤੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਾਡੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਜਿਸ ਦੀ ਅਗਲੀ ਸੁਣਵਾਈ ਤਰੀਕ 28 ਜੁਲਾਈ ਹੈ। ਜਿਸ ਵਿੱਚ ਸਾਨੂੰ ਮਾਨਯੋਗ ਅਦਾਲਤ ਵੱਲੋਂ ਸਾਡੇ ਵਿੱਚ ਹੱਕ ਵਿੱਚ ਫੈਸਲਾ ਆਉਣ ਦੀ ਪੂਰੀ ਉਮੀਦ ਹੈ ਪ੍ਰੰਤੂ ਮੌਜੂਦਾ ਵਿਧਾਇਕ ਅਤੇ ਪ੍ਰਸ਼ਾਸਨ ਵੱਲੋਂ ਜਾਣ ਬੁਝ ਕੇ ਸਾਡੇ ਤੇ ਅਤੇ ਮੇਰੇ ਸਾਥੀ ਕੌਂਸਲਰਾਂ ਤੇ ਝੂਠੇ ਮਾਮਲੇ ਦਰਜ ਕਰਕੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਅਸੀਂ ਸਾਰੇ ਕੌਂਸਲਰ ਇੱਕਜੁੱਟ ਹਾਂ ਅਤੇ ਆਪਣੀ ਲੜਾਈ ਲੜਦੇ ਰਹਾਂਗੇ। ਇਸ ਮੌਕੇ ਕੌਂਸਲਰ ਰਜੇਸ਼ ਕੁਮਾਰ ਸੁਸ਼ੋਧੀਆ, ਕੌਂਸਲਰ ਮਹਿੰਦਰ ਸਿੰਘ ਢਿੱਲੋ, ਬਲਵੀਰ ਸਿੰਘ ਲਾਲਾ, ਗੁਰੂ ਸ਼ੇਰ ਗਿੱਲ, ਚੂਚੂ ਸੂਦ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਸਨੀ ਭੂਮਕ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਰਾਹੁਲ ਸ਼ਰਮਾ , ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਬੱਗਾ, ਕਾਂਗਰਸੀ ਆਗੂ ਹਰਜੋਤ ਸਿੰਘ ਢੰਗਰਾਲੀ ਹਾਜਰ ਸਨ।
ਨੋਟ ਪੱਤਰਕਾਰ ਨਾਲ ਗੱਲਬਾਤ ਕਰਦੇ ਕੌਂਸਲਰ ਮਨਦੀਪ ਸਿੰਘ ਬਾਜਵਾ ਤੇ ਸਾਥੀ