ਅੰਮ੍ਰਿਤਸਰ : ਸਕੋਡਾ ਆਟੋ ਇੰਡੀਆ ਨੇ ਆਪਣੀ ਪ੍ਰੀਮੀਅਮ ਸੈਡਾਨ ਸਲਾਵੀਆ ਮੋਂਟੇ ਕਾਰਲੋ ਲਈ ਦੋ ਨਵੇਂ ਡੁਅਲ-ਟੋਨ ਰੰਗ ਸ਼ਿਮਲਾ ਗ੍ਰੀਨ ਅਤੇ ਸਟਿਲ ਗ੍ਰੇ ਪੇਸ਼ ਕੀਤੇ ਹਨ। ਕੰਪਨੀ ਇਨ੍ਹਾਂ ਵਿਸ਼ੇਸ਼ ਰੰਗਾਂ ਵਾਲੀਆਂ ਸਿਰਫ਼ 200 ਯੂਨਿਟਾਂ ਹੀ ਬਾਜ਼ਾਰ ਵਿੱਚ ਉਪਲਬਧ ਕਰਵਾਏਗੀ। ਇਹ ਮਾਡਲ 1.0 ਟੀਐਸਆਈ ਆਟੋਮੈਟਿਕ ਅਤੇ 1.5 ਟੀਐਸਆਈ ਡੀਐਸਜੀ ਵੇਰੀਐਂਟਾਂ ਵਿੱਚ ਮਿਲੇਗਾ।
ਨਵੇਂ ਰੰਗ ਸਲਾਵੀਆ ਮੋਂਟੇ ਕਾਰਲੋ ਦੇ ਸਪੋਰਟੀ ਡਿਜ਼ਾਈਨ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਇਸ ਵਿੱਚ ਬਲੈਕਡ-ਆਉਟ ਐਕਸਟੀਰੀਅਰ, ਵਿਸ਼ੇਸ਼ ਮੋਂਟੇ ਕਾਰਲੋ ਸਟਾਈਲਿੰਗ, ਬਲੈਕ-ਰੈੱਡ ਪ੍ਰੀਮੀਅਮ ਇੰਟੀਰੀਅਰ ਅਤੇ ਫੀਚਰਾਂ ਨਾਲ ਭਰਪੂਰ ਕੈਬਿਨ ਪਹਿਲਾਂ ਵਾਂਗ ਹੀ ਮਿਲੇਗਾ। ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ ਕਿ ਸਲਾਵੀਆ ਮੋਂਟੇ ਕਾਰਲੋ ਨੂੰ ਇਸਦੇ ਵਿਲੱਖਣ ਡਿਜ਼ਾਈਨ, ਪ੍ਰੀਮੀਅਮ ਲੁੱਕ, ਸ਼ਾਨਦਾਰ ਡਰਾਈਵਿੰਗ ਤਜਰਬੇ ਅਤੇ ਮੋਟਰਸਪੋਰਟ ਵਿਰਾਸਤ ਕਰਕੇ ਗਾਹਕਾਂ ਵੱਲੋਂ ਵਧੀਆ ਪ੍ਰਤੀਕਿਰਿਆ ਮਿਲੀ ਹੈ। ਨਵੇਂ ਰੰਗ ਗਾਹਕਾਂ ਨੂੰ ਹੋਰ ਚੋਣ ਅਤੇ ਵਿਸ਼ੇਸ਼ਤਾ ਪ੍ਰਦਾਨ ਕਰਨਗੇ। ਕਾਰ ਵਿੱਚ 1.0 ਲੀਟਰ ਟੀਐਸਆਈ ਇੰਜਣ 115 ਪੀਐਸ ਤਾਕਤ ਅਤੇ 178 ਐਨਐਮ ਟਾਰਕ ਦਿੰਦਾ ਹੈ, ਜਦਕਿ 1.5 ਲੀਟਰ ਟੀਐਸਆਈ ਇੰਜਣ 150 ਪੀਐਸ ਤਾਕਤ ਅਤੇ 250 ਐਨਐਮ ਟਾਰਕ ਪੈਦਾ ਕਰਦਾ ਹੈ। 1.5 ਟੀਐਸਆਈ ਵਿੱਚ ਐਕਟਿਵ ਸਿਲਿੰਡਰ ਟੈਕਨਾਲੋਜੀ ਵੀ ਦਿੱਤੀ ਗਈ ਹੈ, ਜੋ ਘੱਟ ਲੋਡ 'ਤੇ ਦੋ ਸਿਲਿੰਡਰ ਬੰਦ ਕਰਕੇ ਈਂਧਨ ਦੀ ਬਚਤ ਕਰਦੀ ਹੈ।