Saturday, October 24, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Chandigarh

ਵਿਕਾਸ ਲਈ ਖਰੜ ਦੀ ਸਿਆਸਤ ਨੂੰ ਬਿਲਡਰ ਮਾਫ਼ੀਆ ਤੋਂ ਮੁਕਤ ਕਰਵਾਉਣਾ ਜ਼ਰੂਰੀ: ਰਵਿੰਦਰ ਸਿੰਘ ਖੇੜਾ

July 23, 2026 09:03 PM
Rozana Sehaj times


ਖਰੜ : 
 ਸ਼੍ਰੋਮਣੀ ਅਕਾਲੀ ਦਲ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ "ਬੋਲੇਗਾ ਖਰੜ, ਬਦਲੇਗਾ ਖਰੜ" ਪੈਦਲ ਮਾਰਚ ਮੁੰਡੀ ਖਰੜ ਤੋਂ ਸ਼ੁਰੂ ਹੋਇਆ ਅਤੇ L93 ਕਾਲੋਨੀ, ਖੁਰਾਣਾ ਚੌਂਕ ਅਤੇ ਮਾਡਲ ਟਾਊਨ ਵਿੱਚੋਂ ਹੁੰਦਾ ਹੋਇਆ ਬੁੱਧਵਾਰ ਦੇਰ ਸ਼ਾਮ ਛੱਜੂ ਮਾਜਰਾ ਕਲੋਨੀ ਵਿਖੇ ਸਮਾਪਤ ਹੋਇਆ।ੇ ਕਿਹਾ ਕਿ ਖਰੜ ਨੂੰ ਸੁੰਦਰ ਅਤੇ ਵਿਕਸਿਤ ਬਣਾਉਣਾ ਤਾਂ ਹੀ ਸੰਭਵ ਹੈ ਜਦੋਂ ਸ਼ਹਿਰ ਦੀ ਸਿਆਸਤ ਨੂੰ ਬਿਲਡਰ ਮਾਫੀਆ ਦੇ ਸ਼ਿਕੰਜੇ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਬਿਲਡਰ ਮਾਫੀਆ ਨਗਰ ਕੌਂਸਲ ਨਾਲ ਮਿਲੀਭੁਗਤ ਕਰਕੇ ਵੱਡੇ ਪੱਧਰ ’ਤੇ ਬੇਨਿਜਮੀਆ ਕਰਦਾ ਹੈ ਅਤੇ ਐਮਸੀ ਖਜ਼ਾਨੇ ਦੇ ਨਾਲ-ਨਾਲ ਟੈਕਸ ਭਰਨ ਵਾਲਿਆਂ ਦੀ ਮਿਹਨਤ ਦੀ ਕਮਾਈ ਨੂੰ ਲੁੱਟਦਾ ਹੈ, ਜਿਸ ਕਾਰਨ ਸ਼ਹਿਰ ਵੱਲੋਂ ਪੈਦਾ ਕੀਤੀ ਭਾਰੀ ਆਮਦਨ ਦੇ ਬਾਵਜੂਦ ਖਰੜ ਵਿੱਚ ਵਿਕਾਸ ਕਿਤੇ ਵੀ ਨਜ਼ਰ ਨਹੀਂ ਆਉਂਦਾ।ਕੇ ਕਿਹਾ ਕਿ ਖਰੜ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆਉਣ ਲਈ ਇੱਕ ਇਮਾਨਦਾਰ ਅਤੇ ਸਾਫ਼ ਪ੍ਰਸ਼ਾਸਨ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭ੍ਰਿਸ਼ਟ ਅਧਿਕਾਰੀ ਅਤੇ ਕੁੱਝ ਚੁਣੀਦਾ ਬਿਲਡਰ ਮਾਫੀਆ ਦਾ ਗੱਠਜੋੜ ਨਾਗਰਿਕ ਮਾਮਲਿਆਂ ’ਤੇ ਕਾਬਜ਼ ਰਹੇਗਾ, ਓਦੋਂ ਤੱਕ ਆਮ ਲੋਕ ਮਾੜੇ ਬੁਨਿਆਦੀ ਢਾਂਚੇ, ਬੇਯੋਜਨਾਬੱਧ ਕਲੋਨੀਆਂ ਅਤੇ ਬੇਰੋਕ ਨਾਜਾਇਜ਼ ਉਸਾਰੀ ਕਾਰਨ ਪਰੇਸ਼ਾਨ ਹੁੰਦੇ ਰਹਿਣਗੇ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਦਾ ਮਾਰਚ ਖਰੜ ਦੇ ਬਾਕੀ ਬਚਦੇ ਵਾਰਡਾਂ ਨੂੰ ਕਵਰ ਕਰੇਗਾ ਅਤੇ ਆਪ ਸਰਕਾਰ ਦੀ ਨਾਗਰਿਕ ਅਣਦੇਖੀ ਅਤੇ ਪ੍ਰਸ਼ਾਸਨਿਕ ਨਾਕਾਮੀ ਖ਼ਿਲਾਫ਼ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਹਰ ਵਾਰਡ ਵਿੱਚ ਨਾਗਰਿਕ ਮੁੱਦੇ ਉਭਾਰਦਾ ਰਹੇਗਾ, ਜਦੋਂ ਤੱਕ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਸ਼ਹਿਰ ਦੀ ਵਿਗੜਦੀ ਹਾਲਤ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ। 

Have something to say? Post your comment

More in Chandigarh

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ

ਮਾਈਨਿੰਗ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ

ਅਸ਼ੀਰਵਾਦ ਸਕੀਮ ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਣ

ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੈਂਗਸਟਰਾਂ ਤੇ ਵਾਰ ਦਾ 276ਵਾਂ ਦਿਨ: ਪੰਜਾਬ ਪੁਲਿਸ ਨੇ 468 ਛਾਪੇਮਾਰੀ ਕੀਤੀ; 181 ਕਾਬੂ

ਭਾਰਤ ’ਚ ਸੰਸਥਾਵਾਂ ਦੀ ਭਰੋਸੇਯੋਗਤਾ ਗੰਭੀਰ ਸੰਕਟ ਵਿੱਚ, ਲੋਕਾਂ ਨੂੰ ’ਚੁਣੀ ਹੋਈ ਤਾਨਾਸ਼ਾਹੀ’ ਵੱਲ ਧੱਕਿਆ ਜਾ ਰਿਹੈ

ਪੰਜਾਬ ਭਰ ’ਚ ਸਾਰੇ ਪੋਲਿੰਗ ਬੂਥਾਂ ’ਤੇ 24 ਅਕਤੂਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ: ਅਨਿੰਦਿਤਾ ਮਿੱਤਰਾ

ਦਿੱਲੀ ਤੋਂ ਕੈਨੇਡਾ ਦੀ ਦੂਰੀ ਦੇ ਬਰਾਬਰ ਪਾਈਪਲਾਈਨ ਵਿਛਾ ਕੇ 80 ਫ਼ੀਸਦੀ ਖੇਤਾਂ ਤੱਕ ਪਾਣੀ ਪਹੁੰਚਾਇਆ-ਭਗਵੰਤ ਸਿੰਘ ਮਾਨ

ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋਈ :  ਗੋਇਲ

‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਭਗਵੰਤ ਸਿੰਘ ਮਾਨ