ਖਰੜ : ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਰੜ ਵਲੋਂ ਤਹਿਸੀਲ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿਚ ਐਸ.ਡੀ.ਐਮ.ਖਰੜ ਨੂੰ ਪੱਤਰ ਦਿੱਤਾ ਗਿਆ। ਜਿਸ ਕਾਰਨ ਪਟਵਾਰਖਾਨੇ ਮੁਕੰਮਲ ਤੌਰ ਤੇ ਬੰਦ ਰਹਿਣਗੇ। ਤਹਿਸੀਲ ਪ੍ਰਧਾਨ ਨੇ ਦਸਿਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਬਲਰਾਜ਼ ਸਿੰਘ ਔਜਲਾ ਦੀ ਅਗਵਾਈ ਵਿਚ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀਆਂ ਲੰਬਿਤ ਮੰਗਾਂ ਸਬੰਧੀ 22 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਜੁਆਇੰਟ ਪ੍ਰਿੰਸੀਪਲ ਸਕੱਤਰ ਨਾਲ ਜਥੇਬੰਦੀ ਦੀ ਮੀਟਿੰਗ ਹੋਈ ਸੀ ਜਿਸ ਵਿਚ ਸਟੇਟ ਕਾਰਡਰ ਰੱਦ ਕਰਵਾਉਣਾ, ਮਿਤੀ 17-07-2020 ਦੇ ਸੰਤਵੇ ਪੇ ਕਮਿਸ਼ਨ ਸਬੰਧੀ ਪੱਤਰ ਨੂੰ ਰੱਦ ਕਰਵਾਵੁਣ, 1056 ਪਟਵਾਰੀ ਅਸਾਮੀਆਂ ਦੀ ਮੁੜ ਬਹਾਲੀ ਕਰਵਾਉਣਾ, ਪਿਛਲੇ ਲੰਬੇ ਸਮੇਂ ਤੋਂ ਲੰਬਿਤ ਪਟਵਾਰੀਆਂ ਤੋ ਕਾਨੂੰਗੋ ਦੀਆਂ ਪਦਉਨੱਤੀਆਂ ਕਰਵਾਉਣਾ ਅਤੇ ਹੋਰ ਮੰਗਾਂ ਦਾ ਤੁਰੰਤ ਨਿਪਟਾਰਾ ਕਰਨਾ। ਪ੍ਰੰਤੂ ਇਸ ਮੀਟਿੰਗ ਵਿਚ ਕਿਸੇ ਵੀ ਠੋਸ ਅਤੇ ਤਸੱਲੀਬਖਸ਼ ਨਤੀਜ਼ੇ ਤੇ ਨਹੀ ਪਹੁੰਚ ਸਕੀ। ਇਸ ਤੋਂ ਇਲਾਵਾ ਐਪ ਜਾਂ ਆਨ ਲਾਈਨ ਪੋਰਟਲ ਰਾਹੀਂ ਫਾਰਮਰ ਵੈਰੀਫਿਕੇਸ਼ਨ ਕਰਨ ਸਬੰਧੀ ਵੀ ਪਟਵਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਪਟਵਾਰੀ ਆਪਣੀ ਅਧਿਕਾਰਿਤ ਆਈ ਡੀ ਰਾਹੀਂ ਲਾਗਇਨ ਕਰਕੇ ਕੰਮ ਨਹੀ ਕਰੇਗਾ। ਉਨ੍ਹਾਂ ਕਿਹਾ ਕਿ ਜਿਸ ਦੇ ਰੋਸ ਵਜੋਂ 24 ਜੁਲਾਈ ਨੂੰ ਸਮੂਹ ਪਟਵਾਰੀਆਂ ਵਲੋਂ ਛੁੱਟੀ ਲੈ ਕੇ ਮੁਕੰਮਲ ਤੌਰ ਤੇ ਪਟਵਾਰਖਾਨੇ ਬੰਦ ਰੱਖੇ ਜਾਣਗੇ। ਇਸ ਮੌਕੇ ਸੁਪਨੀਤ ਸਿੰਘ, ਰਾਜੀਵ ਕੁਮਾਰ, ਮਨਦੀਪ ਕੌਰ, ਗੁਰਜੰਟ ਸਿੰਘ, ਆਸ਼ੀਤਾ ਕੰਬੋਜ਼ ਸਮੇਤ ਹੋਰ ਪਟਵਾਰੀ ਹਾਜ਼ਰ ਸਨ।