ਦੇਵੀਗੜ੍ : ਸੀ. ਬੀ. ਐਸ. ਈ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੈਗੋਰ ਇੰਟਰਨੈਸ਼ਨਲ ਸਕੂਲ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ–2026 ਦਾ ਸੱਤ ਦਿਨਾਂ ਦਾ ਸਫਲ ਆਯੋਜਨ ਕੀਤਾ ਗਿਆ। ਸੱਤ ਦਿਨਾਂ ਤੱਕ ਚਲੇ ਇਸ ਵਿਸ਼ੇਸ਼ ਕੈਂਪ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਸਰਗਰਮ ਭਾਗੀਦਾਰੀ ਦਿਖਾਈ। ਪਹਿਲੇ ਦਿਨ ਵਿਦਿਆਰਥੀਆਂ ਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸਲਾਮ-ਦੁਆ ਅਤੇ ਆਮ ਬੋਲਚਾਲ ਨਾਲ ਜਾਣੂ ਕਰਵਾਇਆ ਗਿਆ। ਦੂਜੇ ਦਿਨ ਵਰਚੁਅਲ ਸਿਟੀ ਟੂਰ ਅਤੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਗੱਲਬਾਤ ਰਾਹੀਂ ਭਾਸ਼ਾ ਦੇ ਵਿਹਾਰਕ ਉਪਯੋਗ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ। ਤੀਜੇ ਦਿਨ ਕਲਾ, ਸੰਗੀਤ, ਨਾਚ ਅਤੇ ਚਿੱਤਰਕਲਾ ਨਾਲ ਸੰਬੰਧਿਤ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲਿਆ। ਚੌਥੇ ਦਿਨ ਸਥਾਨਕ ਫਲਾਂ ਅਤੇ ਸਬਜ਼ੀਆਂ ਬਾਰੇ ਜਾਣਕਾਰੀ ਦੇ ਕੇ ਵਿਦਿਆਰਥੀਆਂ ਨੂੰ ਖੇਤਰੀ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ। ਪੰਜਵੇਂ ਦਿਨ ਸੁਣਨ ਦੀ ਸਮਰੱਥਾ ਦੇ ਵਿਕਾਸ ਦੇ ਨਾਲ-ਨਾਲ ਸਥਾਨਕ ਨਾਇਕਾਂ ਅਤੇ ਆਜ਼ਾਦੀ ਦੇ ਸੂਰਮਿਆਂ ਬਾਰੇ ਜਾਣਕਾਰੀ ਦਿੱਤੀ ਗਈ। ਛੇਵੇਂ ਦਿਨ ਵਿਦਿਆਰਥੀਆਂ ਨੇ ਭੂਗੋਲ ਨਾਲ ਸੰਬੰਧਿਤ ਗਤੀਵਿਧੀਆਂ ਰਾਹੀਂ ਪਹਾੜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੱਤਵੇਂ ਅਤੇ ਅੰਤਿਮ ਦਿਨ ਸ਼ਬਦ-ਅਧਾਰਿਤ ਮੁਕਾਬਲਿਆਂ ਅਤੇ ਟੰਗ ਟਵਿਸਟਰ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਅੰਤ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਪਰਿਵਾਰ ਨੇ ਭਾਰਤੀ ਭਾਸ਼ਾ ਸਮਰ ਕੈਂਪ–2026 ਦੀ ਸਫਲਤਾ 'ਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ।