Saturday, October 24, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Malwa

ਪਿੰਡ ਢੰਗਰਾਲੀ ਦੇ ਅੱਖਾਂ ਦੇ ਮੁਫਤ ਜਾਂਚ ਕੈਂਪ ਵਿੱਚ 130 ਦੇ ਕਰੀਬ ਮੁਫਤ ਐਨਕਾਂ ਵੰਡੀਆਂ ਗਈਆਂ

July 22, 2026 08:51 PM
Rozana Sehaj times


ਮੌਰਿੰਡਾ  :
ਪ੍ਰਭ ਆਸਰਾ ਟਰਸਟ ਪਡਿਆਲਾ ਵੱਲੋਂ ਪਿੰਡ ਢੰਗਰਾਲੀ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਅਤੇ ਲੋੜਵੰਦਾਂ ਨੂੰ 130 ਦੇ ਕਰੀਬ ਮੁਫਤ ਐਨਕਾਂ ਵੰਡੀਆਂ ਗਈਆਂ। ਕੈਂਪ ਦੀ ਕਾਰਗੁਜਾਰੀ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੋਸ਼ਲ ਵੈਲਫ਼ੇਅਰ ਕਲੱਬ ਢੰਗਰਾਲੀ ਦੇ ਜਰਨਲ ਸਕੱਤਰ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਸਮੁੱਚੇ ਕੈਂਪ ਦਾ ਪ੍ਰਬੰਧ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਢੰਗਰਾਲੀ ਦੀ ਪ੍ਰਿੰਸੀਪਲ ਮੈਡਮ ਸੁਰਿੰਦਰਪਾਲ ਕੌਰ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਉਹਨਾਂ ਵੱਲੋਂ ਪਹਿਲਾਂ ਹੀ ਕਲਾਸਾਂ ਵਿੱਚ ਬੱਚਿਆਂ ਨਾਲ ਗੱਲਬਾਤ ਕਰਕੇ ਅੱਖਾਂ ਤੋਂ ਦਿੱਕਤ ਮਹਿਸੂਸ ਕਰ ਰਹੇ ਵਿਦਿਆਰਥੀਆਂ ਦੀ ਸੂਚੀ ਬਣਾ ਲਈ ਗਈ ਸੀ। ਅੱਖਾਂ ਦੇ ਮੁਫਤ ਜਾਂਚ ਕੈਂਪ ਵਿੱਚ ਲਗਭਗ 25 ਵਿਦਿਆਰਥੀ ਨਿਗਾ ਟੈਸਟ ਕਰਵਾਈ ਗਈ। ਪਿੰਡ ਦੇ ਲਗਭਗ 150 ਲੋੜਵੰਦ ਮੁੰਡੇ,ਕੁੜੀਆਂ, ਬੁੱਢੇ -ਬੁੱਢੀਆਂ ਨੇ ਆਪਣੀ ਅੱਖਾਂ ਦੀ ਜਾਂਚ ਕਰਵਾਈ। ਜਿਸ ਵਿੱਚੋਂ 130 ਦੇ ਕਰੀਬ ਮਰੀਜ਼ਾਂ ਨੂੰ ਐਨਕਾਂ ਮੁਫਤ ਵੰਡੀਆਂ ਗਈਆਂ। ਜਿਨਾਂ ਮਰੀਜ਼ਾਂ ਦੀਆਂ ਅੱਖਾਂ ਵਿੱਚ ਜਿਆਦਾ ਦਿੱਕਤ ਸੀ, ਉਹਨਾਂ ਨੂੰ 27 ਜੁਲਾਈ ਨੂੰ ਪ੍ਰਭ ਆਸਰਾ ਹੋਸਪੀਟਲ ਚਨਾਲੋਂ ਵਿਖੇ ਬੁਲਾਇਆ ਗਿਆ ਹੈ।ਜਿੱਥੇ ਉਹਨਾਂ ਦੀ ਜਾਂਚ ਮਾਹਰ ਡਾਕਟਰ ਕੈਂਪ ਦੀ ਪਰਚੀ ਦੇ ਅਧਾਰਤ ਮੁਫਤ ਕਰਨਗੇ । ਪ੍ਰਭ ਆਸਰਾ ਟਰਸਟ ਪਡਿਆਲਾ ਦੀ ਇਸ ਟੀਮ ਦੀ ਅਗਵਾਈ ਪ੍ਰਭ ਆਸਰਾ ਦੀ ਸੰਚਾਲਕ ਰਜਿੰਦਰ ਕੌਰ ਉਨਾਂ ਨੇ ਖੁਦ ਕੀਤੀ। ਉਨਾਂ ਨੇ ਆਧੁਨਿਕ ਮਸ਼ੀਨਾਂ ਨਾਲ ਖੁਦ ਹੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ। ਅੱਖਾਂ ਦੇ ਮੁਫਤ ਜਾਂਚ ਕੈਂਪਾਂ ਦੀ 4 ਦਿਨਾਂ ਲੜੀ ਵਿੱਚ ਅੱਜ 22 ਜੁਲਾਈ ਨੂੰ ਸਵੇਰੇ ਮੀਆਂਪੁਰ ਸਟੇਸ਼ਨ ਪਿੰਡ ਵਿੱਚ ਕੈਂਪ ਲਗਾਇਆ ਗਿਆ, ਦੁਪਹਿਰੇ ਪਿੰਡ ਢੰਗਰਾਲੀ ਦੇ ਵਿੱਚ ਲਗਾਇਆ ਗਿਆ, ਮਗਰੋਂ ਪਿੰਡ ਨਥਮਲਪੁਰ ਦੇ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ । ਜਿਨਾਂ ਵਿੱਚ ਓ.ਪੀ.ਡੀ ਤੋਂ ਇਲਾਵਾ ਐਨਕਾਂ ਮੁਫਤ ਵੰਡੀਆਂ ਗਈਆਂ। ਇੱਥੇ ਇਹ ਵੀ ਵਰਨਣ ਯੋਗ ਹੈ ਕਿ ਜਿੱਥੇ ਪਿੰਡ ਦੇ ਮਰੀਜ਼ਾਂ ਲਈ ਬੈਠਣ ਦਾ ਯੋਗ ਪ੍ਰਬੰਧ ਕੀਤਾ ਗਿਆ ਸੀ ਉੱਥੇ ਗਰਮੀ ਦੀ ਰੁੱਤ ਹੋਣ ਕਰਕੇ ਮਰੀਜ਼ਾਂ ਨੂੰ ਕੋਲਡ- ਡਰਿੰਕਸ ਦੇ ਨਾਲ ਵੀ ਸੇਵਾ ਕੀਤੀ ਗਈ । ਪ੍ਰਿੰਸੀਪਲ ਸੁਰਿੰਦਰਪਾਲ ਕੌਰ ਨੇ ਸਮੁੱਚੀ ਡਾਕਟਰਾਂ ਦੀ ਟੀਮ, ਆਪਣੇ ਸਟਾਫ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਮਨਪ੍ਰੀਤ ਕੌਰ,ਕੰਪਿਊਟਰ ਮਾਸਟਰ ਜਗਪਾਲ ਸਿੰਘ ਬੈਂਸ, ਰਣਜੋਧ ਸਿੰਘ ਬਾਠ ਬਲਬੀਰ ਸਿੰਘ, ਅਰਸ਼ਪ੍ਰੀਤ ਸਿੰਘ ਬਾਠ, ਸਰਪੰਚ ਰਣਦੀਪ ਸਿੰਘ ਦੀਪੂ ਹਾਜ਼ਰ ਸਨ ।
ਨੋਟ-ਲਗਾਏ ਗਏ ਕੈਂਪ ਦਾ ਦ੍ਰਿਸ਼

Have something to say? Post your comment

More in Malwa

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ-ਡਾ. ਬਲਬੀਰ ਸਿੰਘ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ 

ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਸ਼ੇਰੋਂ ਪਿੰਡ ਵਿੱਚ ਕਿਸਾਨਾਂ ਨਾਲ ਕੀਤੀ ਗੱਲਬਾਤ

ਲਹਿਰਾਗਾਗਾ- ਜਾਖਲ ਰੋਡ ਉਤੇ ਵੱਡਾ ਹਾਦਸਾ ਵਾਪਰਿਆ ਪੰਜ ਔਰਤਾਂ ਦੀ ਮੌਤ

ਅਲੀਸ਼ੇਰ ਸੜਕ ਹਾਦਸਾ: 08 ਵਿਅਕਤੀਆਂ ਦੀ ਮੌਤ; 12 ਜ਼ਖ਼ਮੀ

ਘੱਟ ਅੰਕ ਆਉਣ ਤੇ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ 

ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਪੱਬਰਾ ਸਰਫੇਸ ਵਾਟਰ ਪ੍ਰੋਜੈਕਟ ਵਿਖੇ ਕਲੋਰੀਨ ਤੇ ਅੱਗ ਤੋਂ ਸੁਰੱਖਿਆ ਸਬੰਧੀ ਐਕਸਪੋਜ਼ਰ ਵਿਜ਼ਿਟ-ਕਮ-ਮੌਕ ਡਰਿੱਲ ਸਫਲਤਾਪੂਰਵਕ ਕਰਵਾਈ

ਸੰਗਰੂਰ ਕੈਮਿਸਟ ਐਸੋਸੀਏਸ਼ਨ ਦੀ ਦੋ-ਟੁੱਕ