ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਦੇ ਪੇਟ ਦੇ ਰੋਗਾਂ ਦੇ ਮਾਹਿਰ ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ ਐਸ ਨੇ ਸਮੇਂ ਸਿਰ ਐਮਰਜੈਂਸੀ ਸਰਜਰੀ ਕਰਕੇ ਨੌਜਵਾਨ ਦੀ ਜਾਨ ਬਚਾਉਣ ਦਾ ਸਮਾਚਾਰ ਹੈ। ਹਸਪਤਾਲ ਵਿੱਚ ਪਹੁੰਚੇ ਮਰੀਜ਼ ਪਲਵਿੰਦਰ ਕੁਮਾਰ ਨੂੰ ਅਪੈਂਡਿਕਸ ਦੀ ਗੰਭੀਰ ਸਮੱਸਿਆ ਕਾਰਨ ਅਸਹਿਣਯੋਗ ਪੇਟ ਦਰਦ, ਸੋਜ ਅਤੇ ਉਲਟੀਆਂ ਦੀ ਸ਼ਿਕਾਇਤ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਅਪੈਂਡਿਕਸ ਦੇ ਫੱਟ ਜਾਣ ਕਾਰਨ ਮਰੀਜ਼ ਦੀ ਸਥਿਤੀ ਬਹੁਤ ਨਾਜ਼ੁਕ ਅਤੇ ਗੰਭੀਰ ਸੀ, ਜਿਸ ਕਾਰਨ ਮਰੀਜ਼ ਦੀ ਜਾਨ ਨੂੰ ਖ਼ਤਰਾ ਸੀ। ਡਾ. ਬੈਂਸ ਨੇ ਬਿਨਾਂ ਦੇਰੀ ਕੀਤੇ ਐਮਰਜੈਂਸੀ ਅਪਰੇਸ਼ਨ ਕਰਨ ਦਾ ਫ਼ੈਸਲਾ ਲਿਆ ਅਤੇ ਅਪੈਂਡਿਕਸ ਦੀ ਸਫ਼ਲ ਸਰਜਰੀ ਤੋਂ ਬਾਅਦ ਮਰੀਜ਼ ਤੰਦਰੁਸਤ ਹੈ ਅਤੇ ਤੀਜੇ ਦਿਨ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ। ਡਾ. ਬੈਂਸ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਇਲਾਜ ਵਿੱਚ ਦੇਰੀ ਹੋ ਜਾਵੇ ਤਾਂ ਅੰਤੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਮਰੀਜ਼ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਸ. ਢਾਹਾਂ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਆਧੁਨਿਕ ਤਕਨੀਕਾਂ, ਤਜਰਬੇਕਾਰ ਡਾਕਟਰਾਂ, ਸਰਜਨਾਂ ਅਤੇ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਰਾਹੀਂ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।