ਦੇਵੀਗੜ : ਡਾ. ਬੀ ਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ , ਜੁਲਾਹਖੇੜੀ ਵਿਖੇ ਪਿਛਲੇ ਦਿਨੀ ਸਕੂਲ ਵਿੱਚ ਸਕੂਲ ਹੈੱਡ ਗਰਲ , ਸਕੂਲ ਹੈੱਡ ਬੋਆਏ, ਹਾਊਸ ਵਾਈਜ਼ ਕਪਤਾਨ, ਵਾਈਸ ਕਪਤਾਨ ਅਤੇ ਕਾਉਂਸਲ ਮੈਂਬਰਾਂ ਦੀ ਚੋਣ ਲਈ ਵੋਟਿੰਗ ਕਰਵਾਈ ਗਈ ਸੀ | ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਨੂੰ ਸਕੂਲ ਹੈੱਡ ਬੋਆਏ ਅਤੇ ਨਵਜੋਤ ਕੌਰ ਨੂੰ ਸਕੂਲ ਹੈੱਡ ਗਰਲ ਚੁਣਿਆ ਗਿਆ। ਇਸੇ ਤਰ੍ਹਾਂ ਲੜਕਿਆਂ ਵਿੱਚੋਂ ਤੁਸ਼ਾਰ ਸ਼ਰਮਾ, ਪ੍ਰਭਦੀਪ ਸਿੰਘ, ਗਗਨਦੀਪ ਸਿੰਘ ਅਤੇ ਮਾਨ ਸਿੰਘ ਨੂੰ ਹਾਊਸ ਕਪਤਾਨ ਚੁਣਿਆ ਗਿਆ ਅਤੇ ਲੜਕੀਆਂ ਵਿੱਚੋਂ ਅਨੂ , ਖੁਸ਼ਦੀਪ ਕੌਰ , ਮਹਿਕ ਅਤੇ ਤਨਮੀਤ ਕੌਰ ਨੂੰ ਹਾਊਸ ਕਪਤਾਨ ਚੁਣਿਆ ਗਿਆ। ਇਸੇ ਤਰ੍ਹਾਂ ਕੁਨਾਲ ਗੋਸਵਾਮੀ ਅਤੇ ਗੈਰੀ ਨੂੰ ਸਪੋਰਟਸ ਕਪਤਾਨ ਚੁਣਿਆ ਗਿਆ। ਇਸੇ ਤਰ੍ਹਾਂ ਭਾਰਤੀ ਨੂੰ ਡਿਸਪਲਿਨ ਹੈਡ ਚੁਣਿਆ ਗਿਆ। ਇਹਨਾਂ ਜੇਤੂ ਰਹੇ ਵਿਦਿਆਰਥੀਆਂ ਦੀ ਸਕੂਲ ਕੈਂਪਸ ਵਿਖੇ ਇਨਵੇਸਟਿਚਰ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਇਸ ਤੋਂ ਉਪਰੰਤ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ | ਇਸ ਤੋਂ ਬਾਅਦ ਮੈਨੈਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਅਤੇ ਸਕੂਲ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਵੱਲੋਂ ਸਕੂਲ ਹੈੱਡ ਗਰਲ, ਹੈੱਡ ਬੋਆਏ, ਹਾਊਸ ਵਾਈਜ਼ ਕਪਤਾਨ, ਵਾਈਸ ਕਪਤਾਨ ਅਤੇ ਕਾਉਂਸਲ ਮੈਂਬਰਾਂ ਨੂੰ ਬੈਜ਼ ਅਤੇ ਸ਼ੈਸ਼ੇ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਉਪਰੰਤ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਵੱਲੋਂ ਪੂਰੀ ਕਾਉਂਸਲ ਕਮੇਟੀ ਨੂੰ ਉਨ੍ਹਾਂ ਦੀਆ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਸਕੂਲ ਕੈਂਪਸ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ |ਅਖੀਰ ਵਿੱਚ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਵੱਲੋਂ ਨਵੇਂ ਚੁਣੇ ਗਏ ਕਾਉਂਸਲ ਮੈਂਬਰਾਂ ਨੂੰ ਵਧਾਈ ਦਿੱਤੀ ਗਈ।ਸੈਰੇਮਨੀ ਦੇ ਅੰਤ ਵਿੱਚ ਸਾਰੇ ਕਾਉਂਸਲ ਮੈਂਬਰਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ ਅਤੇ ਰਾਸ਼ਟਰੀ ਗਾਣ ਦੇ ਨਾਲ ਹੀ ਸੈਰੇਮਨੀ ਦੀ ਸਮਾਪਤੀ ਕੀਤੀ ਗਈ|