ਪਟਿਆਲਾ : ਜੈਮਸ ਪਬਲਿਕ ਸਕੂਲ, ਪਟਿਆਲਾ ਦੀ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਗਵਾਈ, ਨਵੀਨਤਾਕਾਰੀ ਸੋਚ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਯੋਗਦਾਨ ਦੇ ਮੱਦੇਨਜ਼ਰ ਵੱਕਾਰੀ 'ਨੈਸ਼ਨਲ ਲੌਰੀਏਟ ਪ੍ਰਿੰਸੀਪਲ ਐਵਾਰਡ-2026' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ 11 ਜੁਲਾਈ 2026 ਨੂੰ ਜ਼ੀਰਕਪੁਰ ਸਥਿਤ ਪਾਰਕ ਪਲਾਜ਼ਾ ਵਿਖੇ ਪੀ ਆਈ ਮੀਡੀਆ ਸੋਲਿਊਸ਼ਨਜ਼ ਵੱਲੋਂ ਕਰਵਾਏ ਗਏ ਐਜੂਕੇਸ਼ਨ ਲੀਡਰਸ਼ਿਪ ਕਾਂਨਕਲੇਵ – ਕੇ-12 ਸਮਿੱਟ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਡਾ. ਮੰਜਰੀ ਤੇਜਪਾਲ ਨੇ ਇੱਕ ਵਿਸ਼ੇਸ਼ ਪੈਨਲਿਸਟ ਵਜੋਂ ਵੀ ਹਿੱਸਾ ਲਿਆ ਅਤੇ "ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਿੱਖਿਆ" ਬਦਲੋ ਜਾਂ ਪਿੱਛੇ ਰਹਿ ਜਾਓ" ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸਿੱਖਿਆ ਵਿੱਚ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਉਪਯੋਗ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਸਬੰਧੀ ਆਪਣੇ ਤਜਰਬੇ ਅਤੇ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਦੀ ਪ੍ਰਤੀਨਿਧੀਆਂ ਵੱਲੋਂ ਭਰਪੂਰ ਸਲਾਹਨਾ ਕੀਤੀ ਗਈ। ਜੈਮਸ ਪਬਲਿਕ ਸਕੂਲ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਨੇ ਡਾ. ਮੰਜਰੀ ਤੇਜਪਾਲ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਦਿਲੋਂ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸਕੂਲ ਸਿੱਖਿਆ, ਨਵੀਨਤਾ ਅਤੇ ਉੱਤਮਤਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰਦਾ ਰਹੇਗਾ।