Saturday, September 26, 2026
BREAKING NEWS
• ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ • ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'

Malwa

ਬੈਂਸ-ਕੜਵਲ ਵਿਚਾਲੇ ਨਫਰਤ ਵਾਲੀਆਂ ਦੂਰੀਆਂ ਹੋਈਆਂ ਖਤਮ

July 17, 2026 09:43 PM
Rozana Sehaj times
ਲੁਧਿਆਣਾ :  ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਸੂਬਾ ਕਾਂਗਰਸ ਦੇ ਦੋ ਆਗੂਆਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਵਲਜੀਤ ਸਿੰਘ ਕੜਵਲ਼ ਆਪੋ-ਆਪਣੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਗੁਰੂ ਸਾਹਿਬ ਜੀ ਸਨਮੁਖ ਨਤਮਸਤਕ ਹੋਏ ਅਤੇ ਮੱਤਭੇਦ ਦੂਰ ਕਰਵਾਉਣ ਵਾਲਿਆਂ ਸਨਮੁਖ ਸਿਰ ਨਿਵਾਉਂਦਿਆਂ ਬਚਦੇ ਸਾਹਾਂ ਤੱਕ ਇੱਕ-ਦੂਜੇ ਤੇ ਪ੍ਰਵਾਰਾਂ ਖਿਲਾਫ਼ ਦੂਸ਼ਣਬਾਜ਼ੀ ਨਾ ਕਰਨ ਦਾ ਪ੍ਰਣ ਕੀਤਾ। ਜਾਣਕਾਰੀ ਅਨੁਸਾਰ ਪਿੱਛਲੇ ਕੁਝ ਸਮੇੰ ਤੋੰ ਉਪਰੋਕਤ ਆਗੂਆਂ ਦਰਮਿਆਨ ਆਪਸੀ ਬੋਲ-ਚਾਲ ਬੰਦ ਸੀ, ਜਦਕਿ ਵਿਖਰੇਵਾਂ ਤੇ ਦੂਸ਼ਣਬਾਜ਼ੀ ਸਿਖਰ ਤੱਕ ਪੁੱਜ ਚੁੱਕੀ ਸੀ। ਦੂਜੇ ਪਾਸੇ ਕਵਲਜੀਤ ਸਿੰਘ ਕੜਵਲ ਨੇ ਸਾਜਿਸ਼ ਕਰਕੇ ਦੋਵਾਂ ਦਰਮਿਆਨ ਦੂਰੀਆਂ ਪਾਉਣ ਵਾਲਿਆਂ ਤੇ ਨਿਸ਼ਾਨਾ ਖਿੱਚਦਿਆਂ ਕਿਹਾ ਕਿ ਅਸੀਂ ਲੋਕ ਮਸਲਿਆਂ ਨੂੰ ਹੱਲ ਕਰਨ ਲਈ, ਮਾਨਵਤਾ ਦੀ ਸੇਵਾ ਦੇ ਸੰਕਲਪ ਲਈ, ਹੱਕ ਇਨਸਾਫ ਦੀਵਾਉਣ ਲਈ ਦੋਵੇਂ ਭਰਾ ਤੁਰੇ ਸਾਂ, ਜੋ ਸਾਜਿਸ਼ਕਾਰੀਆਂ ਨੂੰ ਹਜਮ ਨਾ ਆਈ, ਅੱਜ ਅਸੀਂ ਮੁੜ ਇਕੱਠੇ ਹੋ ਗਏ ਹਾਂ ਪਰ ਅੱਜ ਸਾਡੇ ਦਰਮਿਆਨ ਵਿਖਰੇਵੇਂ ਦੀ ਦਰਾਰ ਪਾਉਣ ਵਾਲਿਆਂ ਦੀ ਨੀਂਦ ਵੀ ਉੱਡ ਗਈ ਹੋਵੇਗੀ। ਦਿਲਚਸਪ ਬਾਕੀ ਇਹ ਵੇਖਣ ਨੂੰ ਆਇਆ ਕਿ ਦੋਵੇਂ ਆਗੂਆਂ ਨਾਲੋਂ ਦੋਵਾਂ ਦੇ ਸਮਰਥਕਾਂ ਵਿੱਚ ਆਪਸੀ ਸੁਲਹਾ ਸਫਾਈ ਦੀ ਖੁਸ਼ੀ ਵਾਲੀ ਲਹਿਰ ਵਧੇਰੇ ਵੇਖਣ ਨੂੰ ਨਜ਼ਰ ਆਈ। ਦੋਵਾਂ ਆਗੂਆਂ ਨੇ ਇਕੱਠਿਆਂ ਗੁਰੂ ਕੇ ਲੰਗਰ ਦੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। 

Have something to say? Post your comment