ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਸੂਬਾ ਕਾਂਗਰਸ ਦੇ ਦੋ ਆਗੂਆਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਵਲਜੀਤ ਸਿੰਘ ਕੜਵਲ਼ ਆਪੋ-ਆਪਣੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਗੁਰੂ ਸਾਹਿਬ ਜੀ ਸਨਮੁਖ ਨਤਮਸਤਕ ਹੋਏ ਅਤੇ ਮੱਤਭੇਦ ਦੂਰ ਕਰਵਾਉਣ ਵਾਲਿਆਂ ਸਨਮੁਖ ਸਿਰ ਨਿਵਾਉਂਦਿਆਂ ਬਚਦੇ ਸਾਹਾਂ ਤੱਕ ਇੱਕ-ਦੂਜੇ ਤੇ ਪ੍ਰਵਾਰਾਂ ਖਿਲਾਫ਼ ਦੂਸ਼ਣਬਾਜ਼ੀ ਨਾ ਕਰਨ ਦਾ ਪ੍ਰਣ ਕੀਤਾ।