ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 22 ਜੁਲਾਈ ਨੂੰ ਦੇਸ਼ ਭਰ ਵਿੱਚ ਟੋਲ ਪਲਾਜ਼ਿਆਂ ਨੂੰ ਟੋਲ-ਮੁਕਤ ਕਰਨ ਦੇ ਪ੍ਰੋਗਰਾਮ ਤਹਿਤ ਅੱਜ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਗੁਰਦੁਆਰਾ ਮੋਰਚਾ ਸਾਹਿਬ ਵਿੱਚ ਫ਼ੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਹੋਰ ਟੋਲ ਪਲਾਜ਼ਿਆਂ ਦੇ ਨਾਲ-ਨਾਲ ਕੱਥੂਨੰਗਲ (ਵਰਿਆਮ ਨੰਗਲ) ਟੋਲ ਪਲਾਜ਼ਾ ’ਤੇ ਵੀ ਵੱਡਾ ਇਕੱਠ ਕਰਕੇ ਟੋਲ ਨੂੰ ਮੁਫ਼ਤ ਕਰਵਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਕਿਸਾਨ, ਮਜ਼ਦੂਰ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਅਜਨਾਲਾ ਦੇ ਹੜ ਪੀੜਤਾਂ ਨੂੰ ਮੁਆਵਜ਼ਾ ਅਜੇ ਵੀ ਨਹੀਂ ਦਿੱਤਾ ਗਿਆ ਇਸਦੇ ਨਾਲ ਪੁਲਿਸ ਪ੍ਰਸ਼ਾਸਨ ਅੰਮਿ੍ਰਤਸਰ ਨਾਲ ਕੁਝ ਮਸਲੇ ਪੈਂਡਿੰਗ ਹਨ ਜੋ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਹੱਲ ਨਹੀਂ ਕੀਤੇ ਜਾ ਰਹੇ ਹੜਾ ਦੇ ਮੁਆਵਜ਼ੇ ਲਈ ਲਾਮਬੰਦੀ ਕਰਨ ਲਈ ਪ੍ਰਭਾਵਿਤ ਇਲਾਕਿਆਂ ਚ ਮੋਟਰਸਾਈਕਲ ਮਾਰਚ ਕੱਢੇ ਜਾਣਗੇ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਵਾ ਕੇ 31 ਜੁਲਾਈ ਨੂੰ ਅਜਨਾਲਾ ਅੰਮਿ੍ਰਤਸਰ ਰੋਡ ਅਣਮਿੱਥੇ ਸਮੇਂ ਲਈ ਜਾਮ ਕਰਕੇ ਕੱਥੂਨੰਗਲ ਵਰਿਆਮ ਟੋਲ ਪਲਾਜਾ ਪਰਚੀ ਮੁਕਤ ਕੀਤਾ ਜਾਵੇਗਾ ਉਨਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਬਿਲਕੁਲ ਨਾ ਪੱਖੀ ਹੈ ਇਸ ਲਈ ਜੱਥੇਬੰਦੀ ਸੰਘਰਸ਼ ਕਰਨ ਨੂੰ ਮਜਬੂਰ ਹੋਈ ਹੈ ਇਸ ਮੋਕੇ ਜਸਪਾਲ ਸਿੰਘ ਧੰਗਈ ,ਜਗਜੀਵਨ ਸਿੰਘ ਤਲਵੰਡੀ,ਡਾ ਪਰਮਿੰਦਰ ਸਿੰਘ ਪੰਡੋਰੀ,ਨਰਿੰਦਰ ਸਿੰਘ ਭਿੱਟੇਵੱਡ,ਬਲਦੇਵ ਸਿੰਘ ਸੋੜੀਆ,ਕੁਲਦੀਪ ਸਿੰਘ ਨੰਗਲ,ਦਲਬੀਰ ਸਿੰਘ ਮੱਝਵਿੰਡ ,ਨਿਰਵੈਰ ਸਿੰਘ ਪਠਾਨ ਨੰਗਲ,ਗਿਆਨ ਸਿੰਘ ਕੰਦੋਵਾਲੀ ,ਪ੍ਰਗਟ ਸਿੰਘ ਚੜਪੁਰ ਆਦਿ ਹਾਜ਼ਰ ਸਨ।