ਅੰਮ੍ਰਿਤਸਰ : ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਦੇ ਵੱਡੇ ਆਗੂ ਸ ਤੇਜਾ ਸਿੰਘ ਸਮੁੰਦਰੀ ਦੀ ਸ਼ਹਾਦਤ ਨੂੰ ਸਮਰਪਿਤ 100 ਸਾਲਾ ਸ਼ਹੀਦੀ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਮਨਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੀ 1920 ਨੂੰ ਸ਼ੁਰੂ ਹੋਈ ਗੁਰਦੁਆਰਾ ਸੁਧਾਰ ਲਹਿਰ ਵਿੱਚ ਬਹੁਤ ਵੱਡੀ ਦੇਣ ਹੈ। ਜਿੱਥੇ ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਵਿੱਚ ਮੋਹਰੀ ਰੋਲ ਨਿਭਾਇਆ ਉੱਥੇ ਗੁਰਦੁਆਰਾ ਸੁਧਾਰ ਲਹਿਰ ਲਈ ਲੱਗੇ ਸਾਰੇ ਮੋਰਚਿਆਂ ਵਿੱਚ ਵਿਉਂਤਬੰਦੀ ਅਤੇ ਅਨੁਸ਼ਾਸਨ ਦੀ ਸਾਰੀ ਜਿੰਮੇਦਾਰੀ ਵੀ ਪੂਰੀ ਤਨਦੇਹੀ ਨਾਲ ਨਿਭਾਈ। ਚਾਬੀਆਂ ਦੇ ਮੋਰਚੇ, ਗੁਰੂ ਕੇ ਬਾਗ ਦੇ ਮੋਰਚੇ ਅਤੇ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਦੀ ਬੇਦਖਲੀ ਵਿਰੁੱਧ ਲੱਗੇ ਜੈਤੋ ਦੇ ਮੋਰਚੇ ਵਿੱਚ ਉਹਨਾਂ ਦਾ ਵੱਡਾ ਰੋਲ ਸੀ। ਬ੍ਰਿਟਿਸ਼ ਹਕੂਮਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਉੱਤੇ ਪਾਬੰਦੀ ਲਾਉਣ ਤੋਂ ਬਾਅਦ 1923 ਵਿੱਚ ਉਹਨਾਂ ਨੂੰ ਬਹੁਤ ਸਾਰੇ ਆਗੂਆਂ ਦੇ ਨਾਲ ਗ੍ਰਿਫਤਾਰ ਕਰ ਲਿਆ। ਜਿੱਥੋਂ ਗੁਰਦੁਆਰਾ ਐਕਟ ਦੀਆਂ ਸਰਕਾਰੀ ਸ਼ਰਤਾਂ ਮੰਨ ਕੇ ਉਹਨਾਂ ਵੱਲੋਂ ਰਿਹਾ ਹੋਣ ਤੋਂ ਨਾਂਹ ਕਰ ਦਿੱਤੀ ਗਈ। ਉੱਥੇ ਹੀ ਸਖਤ ਕੈਦ ਵਿੱਚ 17 ਜੁਲਾਈ 1926 ਨੂੰ ਲਾਹੌਰ ਸੈਂਟਰਲ ਜੇਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹ ਅਕਾਲ ਚਲਾਣਾ ਕਰ ਗਏ। ਜਿਸ ਨੂੰ ਪੰਥ ਨੇ ਸ਼ਹਾਦਤ ਵਜੋਂ ਪ੍ਰਵਾਨ ਕੀਤਾ ਹੈ। ਇਸ ਲਈ ਅਸੀਂ ਉਹਨਾਂ ਦੀ ਸ਼ਹਾਦਤ ਦੀ 100ਵੀਂ ਵਰੇਗੰਢ ਮਨਾ ਰਹੇ ਹਾਂ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰ ਤਰਨਜੀਤ ਸਿੰਘ ਸੰਧੂ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸ ਸੁੱਚਾ ਸਿੰਘ ਛੋਟੇਪੁਰ, ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਪਰਮਿੰਦਰ ਸਿੰਘ ਢੀਂਡਸਾ, ਸ ਗਗਨਜੀਤ ਸਿੰਘ ਬਰਨਾਲਾ, ਸ ਸਰਵਨ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਸ ਅਜੈਪਾਲ ਸਿੰਘ ਮੀਰਾਂਕੋਟ, ਸ ਜਸਵੰਤ ਸਿੰਘ ਪੁੜੈਣ, ਸ ਹਰਬੰਸ ਸਿੰਘ ਮੰਝਪੁਰ, ਸ ਜਗਜੀਤ ਸਿੰਘ ਕੋਹਲੀ, ਸ ਮਨਿੰਦਰ ਸਿੰਘ ਧੁੰਨਾ, ਸ ਦਲਜਿੰਦਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ) ਸ ਹਰਜਿੰਦਰ ਸਿੰਘ ਠਰੂ (ਪ੍ਰਧਾਨ ਤਰਨ ਤਾਰਨ), ਸ ਅਮਨਦੀਪ ਸਿੰਘ (ਪ੍ਰਧਾਨ ਗੁਰਦਾਸਪੁਰ), ਭਾਈ ਮੋਹਕਮ ਸਿੰਘ, ਸ ਮਨਜੀਤ ਸਿੰਘ ਭੋਮਾ, ਸ੍ਰੀ ਅਮਿਤ ਸੇਠੀ ਬਲਾਚੌਰ, ਸ ਰਘਬੀਰ ਸਿੰਘ ਰਾਜਾਸਾਂਸੀ, ਸ ਜਸਬੀਰ ਸਿੰਘ ਘੁੰਮਣ, ਸ ਮਨਜੀਤ ਸਿੰਘ ਭੋਮਾ (ਚੇਅਰਮੈਨ ਪੰਜਾਬ ਧਰਮ ਪ੍ਰਚਾਰ ਕਮੇਟੀ ਦਿੱਲੀ), ਸ ਬੇਅੰਤ ਸਿੰਘ (ਭ੍ਰਾਤਾ ਜਨਰਲ ਸ਼ੁਬੇਗ ਸਿੰਘ), ਭਾਈ ਮੋਹਕਮ ਸਿੰਘ, ਸ ਜਸਵੰਤ ਸਿੰਘ ਪੜੈਣ, ਸ ਕਰਨੈਲ ਸਿੰਘ ਭਾਵੜਾ, ਸ ਮੁਖਤਿਆਰ ਸਿੰਘ ਭੁੱਲਰ (ਫ਼ਿਰੋਜ਼ਪੁਰ), ਸ ਅਮਰਿੰਦਰ ਸਿੰਘ (ਬੰਨੀ ਬਰਾੜ), ਸ ਭਰਪੂਰ ਸਿੰਘ ਧਾਂਦਰਾ, ਸ ਮੋਹਨ ਸਿੰਘ ਲਾਲਕਾ, ਸ ਮਨਦੀਪ ਸਿੰਘ ਤਰਖਾਣਮਾਜਰਾ, ਸ ਸਤਪਾਲ ਸਿੰਘ ਵਡਾਲੀ, ਸ ਮਧੁਪਾਲ ਸਿੰਘ ਗੋਗਾ, ਸ ਜਗਤਾਰ ਸਿੰਘ ਅਤੇ ਸੁਖਰਾਜ ਸਿੰਘ ਸੋਹਲ ਆਦਿ ਆਗੂਆਂ ਸਮੇਤ ਹਜਾਰਾਂ ਸੰਗਤਾਂ ਹਾਜ਼ਰ ਸਨ।
