ਅੰਮ੍ਰਿਤਸਰ : ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੁਰਵ ਭਲਾਈ ਕੇਂਦਰ ਵਿਖੇ ਮਨਾਇਆ ਗਿਆ ਸਮਾਗਮ ਦੀ ਆਰੰਭਤਾ ਭਾਈ ਗੁਰਦੀਪ ਸਿੰਘ ਲਾਲਾ ਜੀ ਵੱਲੋਂ ਜੱਥੇ ਸਮੇਤ ਸੰਗਤ ਰੂਪੀ ਪਾਠ ਸ੍ਰੀ ਜਪੁਜੀ ਸਾਹਿਬ ਨਾਲ ਕੀਤੀ ਗਈ ਅਤੇ ਕੀਰਤਨ ਦੀ ਹਾਜਰੀਆ ਭਰੀਆ ਉਪਰੰਤ ਸਿਵਲ ਲਾਈਨ ਬੀਬੀਆ ਦੇ ਜੱਥੇ ਅਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵਲੋਂ ਕੀਰਤਨ ਦੀਆਂ ਹਾਜਰੀਆ ਭਰੀਆ ਇਸ ਮੌਕੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਕਥਾ ਕੀਰਤਨ ਦੀਆਂ ਹਾਜਰੀਆ ਭਰਦੇ ਹੋਏ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਪ੍ਰਸੰਗ ਸੰਗਤਾਂ ਨੂੰ ਸ਼ਰਵਨ ਕਰਵਾ ਕੇ ਨਿਹਾਲ ਕੀਤਾ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦੀ ਕੇਸਾਂ ਸਮੇਤ ਖੋਪੜੀ ਲਾਕੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਯਤਨ ਕੀਤਾ ਪਰ ਭਾਈ ਤਾਰੂ ਸਿੰਘ ਜੀ ਬਿਨਾਂ ਖੋਪੜੀ ਤੋਂ 22 ਦਿਨ ਜੀਵਿਤ ਰਹੇ ਅਤੇ ਜ਼ਕਰੀਆ ਖਾਨ ਨੂੰ ਜੁੱਤੀਆਂ ਮਾਰਦੇ ਹੋਏ ਉਸ ਨੂੰ ਦਰਗਾਹ ਤੋਰਦੇ ਹੋਏ ਆਪ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਪਾਈ ਤੇ ਕੀਤਾ ਬੱਚਨ ਪੁਰਾ ਕੀਤਾ ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਕਿਹਾ ਸੀ ਕਿ ਤੈਨੂੰ ਅਸੀਂ ਜੁਤੀਆਂ ਮਾਰਦੇ ਹੋਏ ਦਰਗਾਹ ਨੂੰ ਤੋਰਾਗੇ ਫੇਰ ਅਸੀਂ ਸ਼ਹੀਦੀ ਪਾਵਾਂਗੇ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।