ਬਾਬਾ ਬਕਾਲਾ : ਅੰਮ੍ਰਿਤਸਰ ਸੰਤ ਨਿਰੰਕਾਰੀ ਸਤਿਸੰਗ ਭਵਨ, ਖਾਨਕੋਟ ਵਿਖੇ ਜ਼ੋਨਲ ਪੱਧਰੀ ਨਿਰੰਕਾਰੀ ਬਾਲ ਸੰਤ ਸਮਾਗਮ ਦਾ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਅਧਿਆਤਮਿਕ ਸਮਾਗਮ ਵਿੱਚ ਸੰਤ ਨਿਰੰਕਾਰੀ ਮੰਡਲ, ਦਿੱਲੀ ਦੇ ਪ੍ਰਚਾਰ ਵਿਭਾਗ ਦੇ ਮੈਂਬਰ ਇੰਚਾਰਜ ਸ਼੍ਰੀ ਰਾਕੇਸ਼ ਮੁਟ੍ਰੇਜਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਸਮੇਤ ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਭਗਤਾਂ ਨੇ ਹਿੱਸਾ ਲੈ ਕੇ ਬਾਲ ਸੰਤਾਂ ਦਾ ਉਤਸ਼ਾਹ ਵਧਾਇਆ। ਸਮਾਗਮ ਦਾ ਮੁੱਖ ਆਕਰਸ਼ਣ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਅਧਿਆਤਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਰਹੇ। ਨੰ੍ਹੇ-ਮੁੰ੍ਹੇ ਬਾਲ ਸੰਤਾਂ ਨੇ ਕਵਿਤਾਵਾਂ, ਮਧੁਰ ਗੀਤਾਂ, ਸਮੂਹ ਗਾਇਨ ਅਤੇ ਪ੍ਰੇਰਨਾਦਾਇਕ ਲਘੂ ਨਾਟਕਾਂ ਰਾਹੀਂ ਆਪਣੇ ਪਵਿੱਤਰ ਭਾਵਾਂ ਦੀ ਸੁੰਦਰ ਅਭਿਵਿਅਕਤੀ ਕੀਤੀ। ਜੇਕਰ ਅਸੀਂ ਵੀ ਅਜਿਹਾ ਹੀ ਖਿਮਾਸ਼ੀਲ (ਮਾਫ਼ ਕਰਨ ਵਾਲਾ) ਅਤੇ ਵਿਸ਼ਾਲ ਹਿਰਦੇ ਵਾਲਾ ਭਾਵ ਅਪਣਾ ਲਈਏ, ਤਾਂ ਜੀਵਨ ਵਿੱਚ ਪਿਆਰ, ਸ਼ਾਂਤੀ ਅਤੇ ਸਦਭਾਵਨਾ ਆਪਣੇ ਆਪ ਸਥਾਪਿਤ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬੱਚੇ ਕਿਸੇ ਪ੍ਰਤੀ ਈਰਖਾ, ਦਵੇਸ਼ ਜਾਂ ਵੈਰ-ਵਿਰੋਧ ਦੀ ਭਾਵਨਾ ਨਹੀਂ ਰੱਖਦੇ। ਸਮਾਗਮ ਦੇ ਸਮਾਪਤੀ ਮੌਕੇ ਅੰਮ੍ਰਿਤਸਰ ਜ਼ੋਨ ਦੇ ਜ਼ੋਨਲ ਇੰਚਾਰਜ ਸ਼੍ਰੀ ਰਾਕੇਸ਼ ਸੇਠੀ ਨੇ ਮੁੱਖ ਮਹਿਮਾਨ, ਸਥਾਨਕ ਪ੍ਰਬੰਧਕਾਂ ਅਤੇ ਸਾਰੇ ਸ਼ਰਧਾਲੂ ਭਗਤਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਬਾਲ ਸੰਤ ਸਮਾਗਮ ਨਵੀਂ ਪੀੜ੍ਹੀ ਵਿੱਚ ਅਧਿਆਤਮਿਕ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਇਨਸਾਨੀਅਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਤਿਗੁਰੂ ਦੇ ਪਿਆਰ, ਏਕਤਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।