ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਇੰਟਰਨੈਸ਼ਨਲ ਪੰਥਕ ਦਲ,ਯੂਨਾਈਟਡ ਅਕਾਲੀ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਤੇ ਪੰਥਕ ਆਜਾਦ ਗਰੁੱਪ ਦੇ ਆਗੂਆਂ ਦੇ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ ਨਾਮ ਵਿਸਥਾਰਪੂਰਵਕ ਮੰਗ ਪੱਤਰ ਜਿਲਾ ਦੇ ਏ.ਡੀ.ਸੀ. ਰਾਹੀਂ ਸੌਂਪਿਆ|ਵਫ਼ਦ ਨੇ 1980-95 ਦੇ ਡੇਢ ਦਹਾਕੇ ਦੌਰਾਨ ਵਾਪਰੇ ਘਟਨਾਕ੍ਰਮ ਤੇ ਨਾਲ ਹੀ ਸਮੁੱਚੇ ਪਹਿਲੂਆਂ ਦੀ ਜਾਂਚ ਲਈ ਉੱਚ ਪੱਧਰੀ ਟਰੁੱਥ ਕਮਿਸ਼ਨ ਕਾਇਮ ਕਰਨ,ਖਾਲੜਾ ਕੇਸ ਦੇ ਸਜ਼ਾਯਾਫ਼ਤਾ ਮੁਜਰਿਮ ਡੀ ਐਸ ਪੀ ਨੂੰ ਲੱਭਕੇ ਜੇਲ੍ਹ ਸੁੱਟਣ ਤੇ ਸਤਲੁਜ ਫ਼ਿਲਮ ਮੁੜ ਰਿਲੀਜ਼ ਕਰਨ ਦੀਆਂ ਮੰਗਾਂ ਰੱਖੀਆਂ |ਵਫ਼ਦ ਨੇ ਲੋਕਤੰਤਰੀ ਕਦਰਾਂ ਕੀਮਤਾਂ, ਸੰਵਿਧਾਨਕ ਅਧਿਕਾਰਾਂ ਤੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਨਾਲ ਜੁੜੇ ਅਹਿਮ ਮਸਲਿਆਂ ਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਤੋਂ ਤੁੰਰਤ ਨਿਆਂਪੂਰਨ ਦਖ਼ਲ ਦੀ ਮੰਗ ਕੀਤੀ |ਵਫ਼ਦ ਦੇ ਆਗੂਆਂ ਨੇ ਜ਼ੋਰ ਦੇਕੇ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਨਾਲ ਸਬੰਧਤ ਲੰਬੇ ਤੋਂ ਲਟਕ ਰਹੇ ਮਸਲਿਆਂ ਦਾ ਨਿਆਂਸੰਗਤ ਅਤੇ ਸਨਮਾਨਜਨਕ ਹੱਲ ਕੱਢਿਆ ਜਾਣਾ ਸਮੇਂ ਦੀ ਲੋੜ ਹੈ |ਵਫਦ ਨੇ ਆਸ ਪ੍ਗਟ ਕੀਤੀ ਕਿ ਕੇਂਦਰ ਸਰਕਾਰ ਇਨਸਾਫ਼,ਸੰਵਿਧਾਨਕ ਅਧਿਕਾਰਾਂ ਤੇ ਲੋਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਢੁੱਕਵੇਂ ਕਦਮ ਚੁੱਕੇਗੀ