ਪਟਿਆਲਾ : ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਲੋਂ ਇੱਕ ਮੰਚ ਤੇ ਇਕੱਠੇ ਹੋ ਕੇ 2027 ਵਿਚ ਦੁਬਾਰਾ ਸ੍ਰ. ਭਗਵੰਤ ਸਿੰਘ ਮਾਨ ਜੀ ਨੂੰ ਮੁਖ ਮੰਤਰੀ ਬਨਾਉਂਣ ਦਾ ਪ੍ਰਣ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ,ਮੁਖ ਬੁਲਾਰੇ ਸ੍ਰ.ਬਲਤੇਜ ਸਿੰਘ ਪੰਨੂ ਜੀ, ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਜੀ ਨੇ ਸਿਰਕਤ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁਖ ਮੰਤਰੀ ਸ੍ਰ .ਭਗਵੰਤ ਸਿੰਘ ਮਾਨ ਜੀ ਵਲੋਂ ਕੀਤੇ ਵਿਕਾਸ ਬਾਰੇ ਚਰਚਾ ਕੀਤੀ| ਇਸ ਮੌਕੇ ਸ੍ਰ . ਬਲਤੇਜ ਸਿੰਘ ਪਨੂੰ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਾਰਟੀ ਦੀ ਰੀੜ ਦੀ ਹੁੱਡੀ ਹੁੰਦੀ ਹੈ |ਮਾਨ ਸਾਹਿਬ ਦੇ ਭਮਕੜਾ ਨੇ ਬੜੀ ਮੇਹਨਤ ਕਰਕੇ 2022 ਵਿਚ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਾਈ ਅਤੇ ਹੁਣ 2027 ਵਿਚ ਤਿਆਰ ਬਰ ਤਿਆਰ ਨੇ| ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਰਕਰਾ ਵਿਚ ਜੋ ਜਜਬਾਤੀ ਜਨੂੰਨ ਹੈ ਉਸ ਨੂੰ ਦੇਖ ਕੇ ਜਾਪਦਾ ਕੇ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਹਾਲ ਵਿਚ ਬਨਣੀ ਤਹਿ ਹੈ ਅਤੇ ਜੋ ਵਾਧੇ ਮਾਨ ਸਰਕਾਰ ਨੇ ਕੀਤੇ ਉਹ ਸਮੇ ਤੋਂ ਪਹਿਲਾ ਹੀ ਪੂਰੇ ਕਰ ਦਿਤੇ | ਜਿਸ ਦਾ ਪੰਜਾਬੀਆਂ ਨੂੰ ਲਾਭ ਮਿਲ ਰਿਹਾ ਹੈ |