ਸਨੌਰ/ਪਟਿਆਲਾ : ਚੇਅਰਮੈਨ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਟਿਡ ਅਤੇ ਲੋਕ ਸਭਾ ਹਲਕਾ ਇੰਚਾਰਜ ਪਟਿਆਲਾ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਫਨ ਵਰਲਡ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਵਿਖੇ,15 ਜੁਲਾਈ ਨੂੰ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਕੋਈ ਵੀ ਤੰਦਰੁਸਤ ਇਨਸਾਨ ਆ ਕੇ ਖੂਨਦਾਨ ਕਰ ਸਕਦਾ ਹੈ। ਖੂਨਦਾਨੀਆਂ ਦੀ ਐਟਰੀ ਬਿਲਕੁਲ ਫਰੀ ਹੋਵੇਗੀ,ਅਤੇ ਉਹ ਖੂਨਦਾਨ ਕਰਨ ਤੋਂ ਬਾਅਦ ਢਿੱਲੋ ਫਨ ਵਰਲਡ ਦਾ ਆਨੰਦ ਮਾਣ ਸਕਦੇ ਹਨ।ਉਹਨਾ ਕਿਹਾ ਕਿ ਇਸ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਕਿਉਂਕਿ ਖੂਨਦਾਨ ਕੈਂਪ ਬਹੁਤ ਘੱਟ ਲੱਗ ਰਹੇ ਹਨ।ਉਨ੍ਹਾਂ ਆਮ ਲੋਕਾਂ ਅਤੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ,ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ ਤਾਂ ਜੋ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।ਖੂਨਦਾਨ ਮਹਾਂਦਾਨ ਹੈ,ਜਿਸ ਨਾਲ ਅਸੀਂ ਅਨੇਕਾਂ ਕੀਮਤੀਆਂ ਜਾਨਾਂ ਬਚਾ ਸਕਦੇ ਹਾਂ।ਜਾਗਦੇ ਰਹੋ ਕਲੱਬ ਦਾ ਇਹ ਉਪਰਾਲਾ ਸਲਾਘਾਯੋਗ ਹੈ,ਜੋ ਹਰ ਸਮੇਂ ਪੂਰੇ ਭਾਰਤ ਵਿੱਚ ਖੂਨ ਦੀ ਲੋੜ ਪੈਣ ਤੇ ਪਹਿਲ ਦੇ ਆਧਾਰ ਤੇ ਲੋੜਵੰਦ ਅਤੇ ਐਮਰਜੈਂਸੀ ਮਰੀਜਾਂ ਦੀ ਮੱਦਦ ਕਰਦੇ ਹਨ।ਖੂਨਦਾਨ ਕਰਨ ਵਾਲਿਆਂ ਨੂੰ ਵਿਸੇਸ਼ ਤੌਰ ਤੇ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।