ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ 10ਵੀਂ ਤੋਂ 12ਵੀਂ ਜਮਾਤ ਦੇ ਸੀ.ਕੇ.ਡੀ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਸ ਦੀਆਂ ਨਵੀਆਂ ਸੰਭਾਵਨਾਵਾ, ਇਸਦੀ ਸੁਰੱਖਿਅਤ ਵਰਤੋ ਅਤੇ ਭਵਿੱਖ ਵਿਚ ਇਸ ਦੀ ਵੱਧ ਰਹੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਸੈਮੀਨਾਰ ਦੇ ਰਿਸੋਰਸ ਪਰਸਨ ਮਿ:ਬਿਨਵੰਤ ਖੁਰਾਣਾ (ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਵਿਦਿਆਰਥੀ) ਨੇ ਆਪਣੀ ਟੀਮ ਦੇ ਸਹਿਯੋਗ ਨਾਲ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਲਾਈਵ ਡੈਮੋ ਰਾਹੀਂ ਆਰਟੀਫਿਸਲ ਇੰਟੈਲੀਜੈਸ ਦੀ ਬੁਨਿਆਦੀ ਕਾਰਜ ਪ੍ਰਣਾਲੀ ਸਮਝਾਈ। ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਨਵੀਨ ਸੋਚ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਵਿਕਸਿਤ ਕਰਦੀਆਂ ਹਨ। ਐਲੂਮਨੀ ਸੁਸਾਇਟੀ ਦੇ ਪ੍ਰਧਾਨ ਸ੍ਰ.ਪ੍ਰਭਜੀਤ ਸਿੰਘ ਅਰੌੜਾ ਨੇ ਕਿਹਾ ਕਿ ਐਲੂਮਨੀ ਸੁਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿਚ ਅਜਿਹੇ ਨਵੀਨ, ਕਰੀਅਰ ਕੇਂਦਰਿਤ ਅਤੇ ਤਕਨੀਕੀ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਵਿਦਿਆਰਥੀ ਵਿਸ਼ਵ ਪੱਧਰੀ ਚੁਣੌਤੀਆਂ ਲਈ ਸਮੇਂ ਰਹਿੰਦੇ ਹੀ ਤਿਆਰ ਹੋ ਸਕਣ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਰ.ਮਣੀਕ ਸਿੰਘ, ਡਿਪਟੀ ਡਾਇਰੈਕਟਰ ਸ੍ਰੀਮਤੀ ਉਰਮਿੰਦਰ ਕੌਰ, ਐਲੂਮਨੀ ਸੁਸਾਇਟੀ ਤੋਂ ਪ੍ਰਧਾਨ ਸ੍ਰ.ਪ੍ਰਭਜੀਤ ਸਿੰਘ ਅਰੌੜਾ, ਮੀਤ ਪ੍ਰਧਾਨ ਸ੍ਰ.ਪ੍ਰਭਜੋਤ ਸਿੰਘ ਸੇਠੀ, ਜਨਰਲ ਸਕੱਤਰ ਸ੍ਰ.ਸਾਗਰਜੀਤ ਸਿੰਘ ਕਟਾਰੀਆ, ਜਾਇੰਟ ਸਕੱਤਰ ਸ੍ਰ.ਤਰਿੰਦਰ ਸਿੰਘ, ਜਾਇੰਟ ਸਕੱਤਰ ਸ੍ਰੀਮਤੀ ਰੂਬੀਨਾ ਸਿੰਘ, ਫਾਇਨਾਂਸ ਸੈਕਟਰੀ ਡਾ.ਪ੍ਰਭਜੋਤ ਕੌਰ, ਐਲੂਮਨੀ ਐਗਜੈਗਟਿਵ ਕਮੇਟੀ ਦੇ ਮੈਂਬਰ ਸ੍ਰ.ਰਛਪਾਲ ਸਿੰਘ ਅਤੇ ਸ੍ਰੀਮਤੀ ਵਨਿੰਦਰ ਬਖਸ਼ੀ, ਸੀ.ਕੇ.ਡੀ ਐਲੂਮਨੀ ਪ੍ਰਿੰਸੀਪਲਜ਼ ਸ੍ਰੀਮਤੀ ਜਸਪਾਲ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਐਲੂਮਨੀ ਅਧਿਆਪਕ ਸ੍ਰੀਮਤੀ ਹਰਪ੍ਰੀਤ ਕੌਰ, ਪ੍ਰਿੰਸੀਪਲ ਮੀਤੂ ਮਿਨੋਚਾ ਅਤੇ ਵੱਡੀ ਗਿਣਤੀ ਵਿਚ ਸੀ.ਕੇ.ਡੀ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।