ਖਰੜ : ਸ੍ਰੋਮਣੀ ਅਕਾਲੀ ਦਲ ਹਲਕਾ ਖਰੜ ਦੇ ਲੋਕਾਂ ਨਾਲ ਸਿੱਧਾ ਸੰਵਾਦ ਅਤੇ ਇਲਕਾ ਦੇ ਵਿਕਾਸ, ਲੋਕ ਮੁੱਦਿਆਂ ਅਤੇ ਮੁਸ਼ਕਿਲਾਂ ਨੂੰ ਜਾਣਨ ਦੇ ਉਦੇਸ਼ ਨਾਲ ‘ਬੋਲੇਗਾ ਖਰੜ-ਬਦਲੇਗਾ ਖਰੜ’ ਦੇ ਬੈਨਰ ਥੱਲੇ ਪੈਦਲ ਮਾਰਚ ਦੀ ਸ਼ੁਰੂਆਤ 12 ਜੁਲਾਈ, ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਕੀਤੀ ਜਾ ਰਹੀ ਹੈ। ਇਹ ਪੈਦਲ ਮਾਰਚ ਗੁਰਦੁਆਰਾ ਸਾਹਿਬ ਰਣਜੀਤ ਕਲੋਨੀ ਵਾਰਡ ਨੰ:1 ਤੋਂ ਸ਼ੁਰੂ ਹੁੰਦਾ ਹੋਇਆ ਦਰਪਨ ਗ੍ਰੀਨ, ਦਰਪਨ ਸਿਟੀ, ਐਸ.ਕੇ.ਆਰ.ਐਮ. ਕਾਲਜ਼, ਸਰਪੰਚ ਕਲੋਨੀ ਅਤੇ ਪਿੰਡ ਭਾਗੂਮਾਜਰਾ ਵਿਖੇ ਸਮਾਪਤ ਹੋਵੇਗਾ। ਇਹ ਜਾਣਕਾਰੀ ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਰੜ ਦੇ ਮੁੱਖ ਸੇਵਾਦਾਰ ਰਵਿੰਦਰ ਸਿੰਘ ਖੇੜਾ ਵਲੋਂ ਦਿੱਤੀ ਗਈ।