ਮੋਗਾ, 11 ਜੁਲਾਈ : ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿਤੂ ਜੈਨ ਦੀ ਅਗਵਾਈ ਅਤੇ ਬਲਾਕ ਠੱਠੀ ਭਾਈ ਦੇ ਕਾਰਜਕਾਰੀ ਐਸ.ਐਮ.ਓ. ਡਾ. ਹਰਿਸ਼ ਕੁਮਾਰ ਨੇਹਰਾ ਦੀ ਨਿਗਰਾਨੀ ਹੇਠ ਅੱਜ ਸੀ.ਐਚ.ਸੀ. ਬਾਘਾ ਪੁਰਾਣਾ ਵਿਖੇ ਐਚ.ਪੀ.ਵੀ. (HPV) ਟੀਕਾਕਰਨ ਮੁਹਿੰਮ ਸਫਲਤਾਪੂਰਵਕ ਚਲਾਈ ਗਈ। ਮੁਹਿੰਮ ਦੌਰਾਨ ਬਲਾਕ ਦੀਆਂ ਸਾਰੀਆਂ ਏ.ਐਨ.ਐਮ. ਵੱਲੋਂ ਘਰ-ਘਰ ਜਾ ਕੇ 14 ਸਾਲ ਦੀਆਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਐਚ.ਪੀ.ਵੀ. ਟੀਕਾਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ। ਸੈਕਟਰ ਪੱਧਰ 'ਤੇ ਮੁਹਿੰਮ ਦੀ ਪ੍ਰਭਾਵਸ਼ਾਲੀ ਨਿਗਰਾਨੀ ਸੰਬੰਧਿਤ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀਮੇਲ) ਵੱਲੋਂ ਕੀਤੀ ਗਈ, ਜਿਸ ਨਾਲ ਮੁਹਿੰਮ ਸੁਚਾਰੂ ਅਤੇ ਸਫਲ ਢੰਗ ਨਾਲ ਸੰਪੰਨ ਹੋਈ।
ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸ਼੍ਰੀਮਤੀ ਹਰਜਿੰਦਰ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ (BEE) ਨੇ ਟੀਮਾਂ ਵਿਚਕਾਰ ਆਪਸੀ ਤਾਲਮੇਲ ਬਣਾਈ ਰੱਖਦਿਆਂ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ।
ਸੈਕਟਰ ਬਾਘਾ ਪੁਰਾਣਾ ਵਿੱਚ ਸ਼੍ਰੀਮਤੀ ਮਨਵਿੰਦਰ ਕਟਾਰੀਆ, ਸਿਹਤ ਸੁਪਰਵਾਈਜ਼ਰ ਨੇ ਮੁਹਿੰਮ ਦੀ ਅਗਵਾਈ ਕੀਤੀ।