ਲੁਧਿਆਣਾ : ਵਾਰਿਸ ਪੰਜਾਬ ਦੇ ਮੁਖੀ ਮੈਂਬਰ ਪਾਰਲੀਮੈਂਟ ਸ੍ਰ: ਅੰਮ੍ਰਿਤਪਾਲ ਸਿੰਘ, ਸ੍ਰ: ਸਰਬਜੀਤ ਸਿੰਘ, ਬਾਪੂ ਤਰਸੇਮ ਸਿੰਘ ਅਤੇ ਸਮੁੱਚੀ ਹਾਈ ਕਮਾਂਡ ਨੇ ਸ੍ਰ: ਮਨਪ੍ਰੀਤ ਸਿੰਘ ਇਯਾਲੀ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਸ੍ਰ: ਮਨਪ੍ਰੀਤ ਸਿੰਘ ਇਆਲੀ ਨੂੰ ਮਾਲਵਾ ਜੋਨ ਦਾ ਇੰਚਾਰਜ ਨਿਯੁਕਤ ਕਰਨ ’ਤੇ ਲੁਧਿਆਣਾ ਦੇ ਪਿੰਡਾਂ-ਕਸਬਿਆਂ ਤੇ ਸ਼ਹਿਰ ਦੇ ਨਾਲ-ਨਾਲ ਹਲਕਾ ਗਿੱਲ ਅਤੇ ਦਾਖਾ ਅੰਦਰ ਵਿੱਚ ਖੁਸ਼ੀ ਦੀ ਲਹਿਰ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਾਰਿਸ ਪੰਜਾਬ ਦੇ ਵਲੋਂ ਵਿਧਾਨ ਸਭਾ ਹਲਕਾ ਗਿੱਲ ਦੇ ਆਗੂ ਸ੍ਰ: ਦਰਸ਼ਨ ਸਿੰਘ ਸ਼ਿਵਾਲਿਕ ਦੇ ਨੇੜਲਿਆਂ ’ਚੋਂ ਪਰਮਜੀਤ ਸਿੰਘ ਨੀਟੂ ਸਰੀਂਹ, ਦਪਿੰਦਰ ਸਿੰਘ ਡਿੰਪੀ ਜਰਖੜ ਅਤੇ ਤਲਵਿੰਦਰ ਸਿੰਘ ਪਿੰਦੂ ਆਲਮਗੀਰ ਨੇ ਸਾਂਝੇ ਰੂਪ ’ਚ ਕਰਦਿਆਂ ਕਿਹਾ ਕਿ ਸ੍ਰ: ਮਨਪ੍ਰੀਤ ਸਿੰਘ ਇਯਾਲੀ ਵਧੀਆ, ਨਫੀਸ, ਸ਼ਰੀਫ ਤੇ ਸੁਲਝਿਆ ਹੋਇਆ ਸਿਆਸਤਦਾਨ, ਦਾਨਿਸ਼ਵਰ, ਨਿਮਰ ਨਿੱਘਾ ਕਰਮਸ਼ੀਲ, ਮਦਦਗਾਰ ਕਰਮਸ਼ੀਲ, ਉੱਦਮੀ ਤੇ ਅਣਥੱਕ ਸ਼ਖਸ਼ੀਅਤ ਦਾ ਮਾਲਕ ਹੈ। ਜਿਸ ਦੀ ਨਿਯੁਕਤੀ ਨਾਲ ਲੁਧਿਆਣਾ, ਸ਼੍ਰੀ ਫਤਿਹਗੜ੍ਹ ਸਾਹਿਬ, ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਰੂਪ ਨਗਰ ਦੇ ਲੋਕਾਂ ਦੇ ਵੀ ਖੁਸ਼ੀ ਦੀ ਲਹਿਰ ਹੈ ਕਿ ਉਨ੍ਹਾਂ ਨੂੰ ਸ੍ਰ: ਇਯਾਲੀ ਵਰਗਾ ਅਗਾਂਹ ਵਧੂ ਸੋਚ ਦੇ ਧਾਰਨੀ ਨੂੰ ਮਾਲਵਾ ਜੋਨ ਦਾ ਇੰਚਾਰਜ਼ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਲੋਕ ਖੇਤਰੀ ਪਾਰਟੀ ਵਾਰਿਸ ਪੰਜਾਬ ਦੇ ਨੂੰ ਵਿਧਾਨ ਸਭਾ ਚੋਣਾਂ ਲਈ ਬੇਸਬਰੀ ਨਾਲ ਉਡੀਕ ਰਹੇ ਹਨ, ਕਿਉਕਿ ਉਨ੍ਹਾਂ ਅੰਦਰ ਲੋਕਾਂ ਲਈ ਕੰਮ ਕਰਨ ਦਾ ਜਜ਼ਬਾ ਹੈ।