Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Majha

ਸ.ਧਾਲੀਵਾਲ ਨੇ ਪੈਟਰੋਲ ਪੰਪਾਂ 'ਤੇ ਛਾਪਾਮਾਰੀ ਕਰਕੇ ਲਏ ਇਥੋਨੋਲ ਯੁਕਤ ਪੈਟਰੋਲ ਦੇ ਨਮੂਨੇ

July 07, 2026 08:43 PM
Rozana Sehaj times

ਅੰਮ੍ਰਿਤਸਰ/ ਅਜਨਾਲਾ : ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ.ਸੁਖਜਿੰਦਰ ਸਿੰਘ ਤੇ ਤੋਲ ਤੇ ਮਾਪ ਇੰਸਪੈਕਟਰ ਗਗਨਦੀਪ ਸਿੰਘ ਆਦਿ ਵਿਭਾਗੀ ਅਧਿਕਾਰੀਆਂ ਦੀ ਟੀਮ ਨਾਲ ਪੈਟਰੋਲ ਚ ਪਾਈ ਜਾਂਦੀ ਇਥੋਨੈਲ ਦੀ ਮਿਕਦਾਰ  ਦੀ ਪੜਤਾਲ ਕਰਨ ਲਈ ਅਜਨਾਲਾ ਖੇਤਰ ਦੇ ਵੱਖ ਵੱਖ ਪੈਟਰੋਲ ਪੰਪਾਂ ਦੀ ਚੈਕਿੰਗ ਕੀਤੀ ਗਈ ਅਤੇ ਪੜਤਾਲ ਲਈ ਮੌਕੇ ਤੇ ਪੈਟਰੋਲ ਦੇ ਨਮੂਨੇ ਲਏ ਗਏ। ਪੈਟਰੋਲ ਚ ਇਥੋਨੋਲ ਦੀ ਮਿਕਦਾਰ ਸਬੰਧੀ ਅਧਿਕਾਰੀਆਂ ਦੀ ਮੌਜੂਦਗੀ ਚ ਸੈਂਪਲ ਲੈਣ ਮੌਕੇ ਸ. ਧਾਲੀਵਾਲ ਨੇ ਗੱਲਬਾਤ ਦੌਰਾਨ ਪ੍ਰਗਟਾਵਾ ਕੀਤਾ ਕਿ ਪੈਟਰੋਲ ਨਾਲ ਚਲਦੇ ਚਾਰ ਤੇ ਦੁਪਹੀਆ ਵਾਹਨਾਂ ਚ ਪੰਪਾਂ 'ਤੇ  ਇਥੋਨੋਲ ਦੀ ਮਿਕਦਾਰ ਵਾਲਾ ਪੈਟਰੋਲ ਪਾਏ ਜਾਣ ਦੇ ਨਤੀਜੇ ਵਜੋਂ ਇਹਨਾਂ ਵਾਹਨਾਂ ਚ ਕਥਿਤ ਤੌਰ 'ਤੇ ਭਾਰੀ ਖ਼ਰਾਬੀ ਪੈਦਾ ਹੋਣ ਕਾਰਣ ਵਾਹਨ ਮਾਲਕਾਂ ਚ ਹਾਹਾਕਾਰ ਮਚਣ ਤੇ  ਇਸ ਬਾਬਤ ਸ਼ਿਕਾਇਤਾਂ ਆਉਣ ਦੇ ਮੱਦੇ ਨਜ਼ਰ ਉਹਨਾਂ ( ਸ. ਧਾਲੀਵਾਲ) ਵੱਲੋਂ ਅਧਿਕਾਰੀਆਂ ਦੀ ਟੀਮ ਨਾਲ ਪੈਟਰੋਲ ਦੇ ਨਮੂਨੇ ਲੈਣ ਲਈ ਉੱਚ ਤਾਕਤੀ ਛਾਪਾਮਾਰੀ ਕਦਮ ਚੁੱਕਣਾ ਪਿਆ ਹੈ। ਸ. ਧਾਲੀਵਾਲ ਨੇ ਇਥੋਨੋਲ ਦੀ ਮਿਕਦਾਰ ਵਾਲੇ ਪੈਟਰੋਲ ਦੀ ਵਰਤੋਂ ਨਾਲ ਵਾਹਨਾਂ ਦੇ ਇੰਜਣਾਂ ਸਮੇਤ ਹੋਰ ਚਾਲਕ ਪੁਰਜ਼ਿਆਂ ਚ ਪੈ ਰਹੀ ਖ਼ਰਾਬੀ ਕਾਰਣ ਵਾਹਨ ਮਾਲਕਾਂ ਨੂੰ ਪ੍ਰਤੀ ਵਾਹਨ ਪੁੱਜ ਰਹੇ ਹਜ਼ਾਰਾਂ ਰੁਪਏ ਦੇ ਨੁਕਸਾਨ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਵਾਹਨ ਚਾਲਕਾਂ ਨੂੰ ਕਥਿਤ ਤੌਰ 'ਤੇ ਵਿੱਤੀ ਚੂਨਾ ਲਗਾ ਕੇ ਪੈਟਰੋਲੀਅਮ ਦੇ ਅੰਨ੍ਹੇ ਮੁਨਾਫੇ ਵਾਲੀ ਨੀਤੀ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ  ਕੇਂਦਰ ਸਰਕਾਰ ਦੀ ਤਿੱਖੀ ਸ਼ਬਦੀ ਨਾਕਾਬੰਦੀ ਕੀਤੀ ਅਤੇ ਕਿਹਾ ਕਿ  ਕੇਂਦਰ ਸਰਕਾਰ ਦੇ ਇਸ ਤਰਕ ਨੂੰ ਮੁੱਢੋਂ ਰੱਦ ਕਰ ਦਿੱਤਾ ਜਿਸ ਚ ਭਾਰਤ ਦੇ ਮੁਕਾਬਲੇ ਵਿਦੇਸ਼ਾਂ ਚ ਸੜਕਾਂ 'ਤੇ ਪੈਟਰੋਲ ਚ ਇਥੋਨੋਲ ਦੀ 50 ਫ਼ੀਸਦ ਤੋਂ ਵੀ ਵੱਧ ਮਿਕਦਾਰ ਵਾਲੇ ਪੈਟਰੋਲ ਦੀ ਵਰਤੋਂ ਨਾਲ ਤੇਜ਼ ਰਫ਼ਤਾਰ ਵਾਹਨ ਦੌੜਨ ਦੀ ਕੇਂਦਰ ਸਰਕਾਰ ਵਲੋਂ ਵਕਾਲਤ ਕੀਤੀ ਗਈ ਹੈ। ਸ. ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਬੇਹੂਦਾ ਤਰਕ ਦੇ ਕੇ ਆਪਣੇ ਦੇਸ਼ ਦੇ ਅਤਿ ਦੀ ਮਹਿੰਗਾਈ ਚ ਪਿਸ ਰਹੇ ਮੱਧ ਵਰਗੀ ਤੇ ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਆਦਿ ਵਾਹਨ ਮਾਲਕਾਂ ਦੇ ਹੱਕ ਚ ਖੜ੍ਹਨ ਦੀ ਬਜਾਏ ਪਹਿਲਾਂ ਹੀ ਅੰਨ੍ਹੇ ਮੁਨਾਫ਼ੇ ਕਾਰਨ ਅਮੀਰ ਹੋ ਚੁੱਕੀਆਂ ਪੈਟਰੋਲੀਅਮ ਕੰਪਨੀਆਂ ਨੂੰ ਹੋਰ ਅਮੀਰ ਬਣਾਉਣ ਲਈ ਐਲਾਨੀਆਂ ਤੌਰ ਤੇ ਖੁੱਲ੍ਹ ਦੇਣ 'ਤੇ ਉੱਤਰ ਆਈ ਹੈ, ਜਦੋਂ ਕਿ ਕੇਂਦਰ ਸਰਕਾਰ ਦਾ ਵਿਦੇਸ਼ਾਂ ਚ ਸੜਕਾਂ ਤੇ ਇਥੋਨੋਲ ਦੀ ਭਾਰੀ ਮਿਕਦਾਰ ਵਾਲੇ ਤੇਲ ਨਾਲ ਤੇਜ਼ ਦੌੜਦੇ ਵਿਦੇਸ਼ੀ ਵਾਹਨਾਂ ਨਾਲ ਤੁਲਨਾਤਮਿਕ ਇਹ ਐਲਾਨ ਇਸ ਕਰਕੇ ਪੂਰੀ ਤਰ੍ਹਾਂ ਤਰਕਹੀਣ ਹੈ ਕਿਉਂਕਿ ਵਿਦੇਸ਼ੀ ਵਾਹਨਾਂ ਦੀ ਤਕਨੀਕੀ ਬਣਤਰ ਤੇ ਸੜਕਾਂ ਦੇ ਮੁਕਾਬਲੇ ਕੇਂਦਰ ਸਰਕਾਰ ਭਲੀ ਭਾਂਤ ਜਾਣਦੀ ਹੈ ਕਿ ਆਪਣੇ ਦੇਸ਼ ਦੇ ਵਾਹਨਾਂ ਦੀ ਤਕਨੀਕੀ ਬਣਤਰ ਤੇ ਸੜਕਾਂ ਦੀ ਹਾਲਤ ਕਮਜ਼ੋਰ ਹੈ। ਉਹਨਾਂ ਨੇ ਇਹ ਵੀ ਇਲਜ਼ਾਮ ਧਰੇ ਕਿ ਕੇਂਦਰੀ ਸਰਕਾਰ ਅਜਿਹੇ ਬੇਤੁਕੇ ਫੈਸਲੇ ਨੁਮਾਂ ਐਲਾਨ ਸੁਣਾ ਕੇ ਆਪਣੇ ਹੀ ਇੱਕ ਕੇਂਦਰੀ ਵਜ਼ੀਰ ਦੇ ਇਥੋਨੋਲ ਵਿਕਰੀ ਦਾ ਦੇਸ਼ ਭਰ ਚ ਵਪਾਰ ਚਲਾ ਰਹੇ ਉਸਦੇ ਪੁੱਤਰ ਮੋਹ ਨੂੰ ਅੰਨ੍ਹਾ ਮੁਨਾਫ਼ਾ ਪਹੁੰਚਾਉਣ ਲਈ ਲੋਕ ਵਿਰੋਧੀ ਨੀਤੀ ਦੀ ਸੀਮਾ ਨੂੰ ਉਲੰਘਣ ਤੋਂ ਵੀ ਨਹੀਂ ਝਿਜਕ ਰਹੀ। ਵਿਧਾਇਕ ਤੇ ਆਪ ਦੇ ਮੁੱਖ ਬੁਲਾਰੇ ਸ. ਧਾਲੀਵਾਲ ਨੇ ਕੇਂਦਰ ਸਰਕਾਰ 'ਤੇ ਜ਼ੋਰ ਦਿੱਤਾ ਕਿ ਪੈਟਰੋਲੀਅਮ ਕੰਪਨੀਆਂ ਦੇ ਹੱਕ ਚ ਭੁਗਤਣ ਦੀ ਬਜਾਏ ਕੇਂਦਰ ਸਰਕਾਰ ਫੋਰੀ ਤੌਰ ਤੇ ਕੌਮਾਂਤਰੀ ਮੰਡੀ ਚ ਘੱਟ ਕੇ ਲਗਭਗ ਪਹਿਲੇ ਰੇਟ ਤੇ ਪੁੱਜ ਚੁੱਕੇ ਪ੍ਰਤੀ ਬੈਰਲ ਕੱਚੇ ਤੇਲ ਦੀਆਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਪੈਟਰੋਲ, ਡੀਜ਼ਲ, ਘਰੇਲੂ ਰਸੋਈ ਗੈਸ, ਵਪਾਰਕ ਗੈਸ ਆਦਿ ਤੇਲ ਕੀਮਤਾਂ ਨੂੰ ਘਟਾ ਕੇ ਹੋਰ ਰਾਹਤ ਨਹੀਂ ਤਾਂ, ਘੱਟੋ ਘੱਟ ਪਹਿਲੀਆਂ ਕੀਮਤਾਂ ਹੀ ਬਹਾਲ ਕਰਕੇ ਅਤਿ ਦੀ ਮਹਿੰਗਾਈ ਚ ਖਪਤਕਾਰਾਂ ਨੂੰ ਊਠ ਤੋਂ ਛਾਣਨੀ ਲਾਹੁਣ ਜਿਨ੍ਹੀ ਰਾਹਤ ਪਹੁੰਚਾਏ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ

ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਦੋ ਨਾਬਾਲਗਾਂ ਸਮੇਤ ਚਾਰ ਗ੍ਰਿਫ਼ਤਾਰ, 16 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼