ਲੁਧਿਆਣਾ : ਕੋਹੇਨੂਰ ਡਾਇਮੰਡ ਕਲੱਬ ਵੱਲੋਂ ਏਟੀਆਈ ਰੋਡ ਨਿਊ ਜਨਤਾ ਨਗਰ ਗੁਰਦੁਆਰਾ ਖੂਹੀਸਰ ਸਾਹਿਬ ਦੇ ਵਿੱਚ ਦਸਤਾਰ ਦੇ ਮੁਕਾਬਲੇ ਕਰਵਾਏ ਗਏ ਹਨ। ਦਸਤਾਰ ਦੇ ਮੁਕਾਬਲੇ ਤੋਂ ਪਹਿਲਾਂ ਬੱਚੀਆਂ ਨੂੰ 8 ਜੂਨ ਤੋਂ 4 ਜੁਲਾਈ ਤੱਕ ਹਰ ਦਿਨ ਸ਼ਾਮ ਦਸਤਾਰ ਸਿਖਾਈ ਗਈ ਇਸ ਕੈਂਪ ਦੇ ਵਿੱਚ 100 ਦੇ ਕਰੀਬ ਬੱਚਿਆਂ ਨੇ ਦਸਤਾਰ ਸਿੱਖੀ ਅਤੇ ਮੁਕਾਬਲੇ ਦੇ ਵਿੱਚ ਭਾਗ ਲਿਆ ਇਸ ਤੋਂ ਉਪਰੰਤ 5 ਜੁਲਾਈ ਸ਼ਾਮ 5.30 ਵਜੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਮੁਕਾਬਲੇ ਦੇ ਵਿੱਚ 18 ਬੱਚਿਆ ਨੂੰ ਇਨਾਮ ਸਰਟੀਫਿਕੇਟ ਤੇ ਮੈਡਲ ਦਿੱਤੇ ਗਏ ਹਨ।