ਭਾਰਤ ਵਿਕਾਸ ਪ੍ਰੀਸ਼ਦ ਮਰਿੰਡਾ ਵੱਲੋਂ ਵਣ ਮਹਾ ਉਤਸਵ
ਮੋਰਿੰਡਾ 5 ਜੁਲਾਈ (ਇਦਰਜੀਤ ਸਿੰਘ ਅਨੰਦ) : ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵੱਲੋਂ ਸ਼੍ਰੀ ਰਾਮ ਧਰਮਾਰਥ ਟਰਸਟ ਮੋਰਿੰਡਾ ਵਿਖੇ ਮੈਡੀਕਲ ਐਸੋਸੀਏਸ਼ਨ ਮੋਰਿੰਡਾ ਦੇ ਸਹਿਯੋਗ ਨਾਲ ਵਣ ਮਹਾ ਉਤਸਵ ਮਨਾਇਆ ਗਿਆ। ਜਿਸ ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਦੇ ਪ੍ਰਧਾਨ ਟੇਕ ਚੰਦ ਸ਼ਰਮਾ, ਜਤਿੰਦਰ ਗੁੰਬਰ ਅਤੇ ਹਰਸ਼ ਕੋਹਲੀ ਜੀ ਨੇ ਦੱਸਿਆ ਕਿ ਅੱਜ ਪੋਦੇ ਲਗਾ ਕੇ ਵਨ ਮਹਾ ਉਤਸਵ ਦੀ ਸ਼ੁਰੂਆਤ ਕੀਤੀ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਮੋਰਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪੌਦੇ ਲਗਾਏ ਜਾਣਗੇ ਅਤੇ ਤੁਲਸੀ ਵਿਤਰਨ ਦਾ ਵੀ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਘਰਾਂ ਵਿੱਚ ਵੱਧ ਤੋਂ ਵੱਧ ਤੁਲਸੀਂ ਦੇ ਪੋਦੇ ਲਗਾਏ ਜਾ ਸਕਣ। ਜੇ ਕਰ ਤਲੁਸੀਂ ਦਾ ਸੇਵਨ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਤੁਲਸੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ । ਇਸ ਮੌਕੇ ਪ੍ਰਧਾਨ ਟੇਕ ਚੰਦ ਗੋਪਾਲ, ਕਨਵੀਨਰ ਡਾਕਟਰ ਅਸ਼ਵਨੀ ਭਨੌਟ, ਜਤਿੰਦਰ ਗੁੰਬਰ, ਹਰਚ ਕੋਹਲੀ, ਦਲਜੀਤ ਸਿੰਘ ਬਿੱਟ,ਮਨੀਸ਼ ਵਸ਼ਿਸ਼ਟ, ਦਿਨੇਸ਼ ਜਿੰਦਲ,ਜਗਦੀਸ਼ ਵਰਮਾ, ਡਾਕਟਰ ਬਚਨ ਲਾਲ ਵਰਮਾ, ਮੁਨੀਸ਼ ਵਰਮਾ, ਜੋਲੀ ਸੂਦ ਆਦਿ ਹਾਜ਼ਰ ਸਨ।
ਨੋਟ-ਪੌਦਾ ਲਗਾਉਂਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ