ਕੋਟਕਪੂਰਾ : ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਮੈਂਬਰਾਨ ਵਲੋਂ ਸੁਸਾਇਟੀ ਦੇ ਪ੍ਰਧਾਨਗੀ ਦਾ ਕਾਰਜਕਾਲ ਪੂਰਾ ਹੋਣ ਕਾਰਨ ਇੱਕ ਖਾਸ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਧਾਨ ਜੈ ਚੰਦ ਬੇਵਾਲ ਵਲੋਂ ਪ੍ਰਧਾਨ ਦੇ ਪਦ ਤੋ ਅਸਤੀਫ਼ਾ ਸੁਸਾਇਟੀ ਦੇ ਸਰਪ੍ਰਸਤ ਹੰਸ ਰਾਜ ਅਤੇ ਸਮੂਹ ਮੈਂਬਰਾਨ ਨੂੰ ਦਿੱਤਾ ਗਿਆ। ਇਸ ਉਪਰੰਤ ਨਵੇ ਕਾਰਜਕਾਲ ਲਈ ਅਸ਼ੋਕ ਕੁਮਾਰ ਡਾਬੋਦਿਆ ਨੂੰ ਸੁਸਾਇਟੀ ਦਾ ਨਵਾਂ ਪ੍ਰਧਾਨ ਸਰਬਸੰਮਤੀ ਨਾਲ ਨਿਯਕੁਤ ਕੀਤਾ ਗਿਆ। ਸਮੂਹ ਮੈਂਬਰ ਸਾਹਿਬਾਨ ਵਲੋਂ ਨਵੇ ਚੁਣੇ ਗਏ ਪ੍ਰਧਾਨ ਨੂੰ ਫੁਲਾਂ ਦੇ ਹਾਰ ਪਾ ਕੇ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆ।