ਦੇਵੀਗੜ : ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਵੀਕਾਰ ਕਰਦਿਆਂ ਹੰਕਾਰੀਆਂ ਨੂੰ ਸਿਰ ਨੀਵਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣਾ ਪਿਆ, ਜੋ ਕਿ ਸਮੁੱਚੀ ਕੌਮ ਲਈ ਇੱਕ ਵੱਡੀ ਜਿੱਤ ਹੈ। ਇਹ ਪ੍ਰਗਟਾਵਾ ਮਿਸਲ ਸਤਲੁਜ ਜਥੇਬੰਦੀ ਦੇ ਹਲਕਾ ਸਨੌਰ ਦੇ ਇੰਚਾਰਜ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਸੱਤਾ ਦੇ ਹੰਕਾਰ ਵਿੱਚ ਆ ਕੇ ਸਿੱਖ ਮਰਿਆਦਾ ਅਤੇ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਸੀ, ਅੱਜ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਬੀਬੀ ਛੀਨਾ ਨੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਕਾਨੂੰਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਅਜਿਹੇ ਵਿਅਕਤੀ ਜਨਤਾ ਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ ਹਨ," ਬੀਬੀ ਛੀਨਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਅਤੇ ਸਮੇਂ-ਸਮੇਂ 'ਤੇ ਹੰਕਾਰੀ ਸ਼ਕਤੀਆਂ ਨੂੰ ਇੱਥੇ ਆ ਕੇ ਨੀਵਾਂ ਹੋਣਾ ਹੀ ਪੈਂਦਾ ਹੈ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਅਜਿਹੇ ਗੰਭੀਰ ਮੁੱਦਿਆਂ 'ਤੇ ਸਦਾ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਰਕਾਰ ਧਾਰਮਿਕ ਮਾਮਲਿਆਂ ਵਿੱਚ ਮਨਮਾਨੀ ਨਾ ਕਰ ਸਕੇ। ਇਸ ਮੌਕੇ ਜਸਨੂਰ ਸਿੰਘ, ਅਮਰਿੰਦਰ ਸਿੰਘ ਤੁੜ ਕੌਮੀ ਪ੍ਰਧਾਨ , ਯਾਦਵਿੰਦਰ ਸਿੰਘ ਯਾਦੂ, ਕੌਮੀ ਪ੍ਰਧਾਨ ਯੂਥ ਵਿੰਗ, ਬੀਬੀ ਸੰਦੀਪ ਕੌਰ ਜਨਰਲ ਸਕੱਤਰ ਇਸਤਰੀ ਵਿੰਗ,ਅਤੇ ਐਡਵੋਕੇਟ ਮਨਜੀਤ ਸਿੰਘ ਚਾਹਲ, ਉਮੀਦਵਾਰ ਹਲਕਾ ਦਿਹਾਤੀ ਪਟਿਆਲਾ ਹਾਜਰ ਸਨ।