ਕੋਟਕਪੂਰਾ : ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਅਤੇ ਸਮੂਹ ਪ੍ਰਜਾਪਤ ਸਮਾਜ ਵੱਲੋਂ ਨਵੇਂ ਚੁਣੇ ਗਏ ਵਾਰਡ ਕੌਂਸਲਰਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਵਾਲ ਅਤੇ ਸਰਪ੍ਰਸਤ ਹੰਸਰਾਜ ਵੱਲੋਂ ਫੁੱਲਾਂ ਦੇ ਹਾਰ ਪਾ ਕੇ, ਬੁੱਕੇ ਭੇਟ ਕਰਕੇ ਨਿੱਘਾ ਸੁਆਗਤ ਅਤੇ ਮਾਨ-ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਨਮਾਨਿਤ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਵਾਰਡ ਨੰਬਰ 21 ਤੋਂ ਵਿਕੀ ਸਿਤਾਰਾ, ਵਾਰਡ ਨੰਬਰ 23 ਤੋਂ ਟੋਨੀ ਸਿਤਾਰਾ, ਵਾਰਡ ਨੰਬਰ 24 ਦੇ ਕੌਂਸਲਰ ਹੇਮਲਤਾ ਦੇ ਪਤੀ ਧਰਮਬੀਰ ਪ੍ਰਜਾਪਤੀ, ਵਾਰਡ ਨੰਬਰ 25 ਤੋਂ ਦਰਸ਼ਨ ਸਿੰਘ ਪੰਮਾ, ਵਾਰਡ ਨੰਬਰ 28 ਦੇ ਕੌਂਸਲਰ ਗੁਰਵਿੰਦਰ ਕੌਰ ਦੇ ਪਤੀ ਜਗਦੀਪ ਸਿੰਘ ਜੱਗਾ ਅਤੇ ਵਾਰਡ ਨੰਬਰ 29 ਤੋਂ ਮਿਲਾਪ ਸਿੰਘ ਸ਼ਾਮਲ ਸਨ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰਜਾਪਤ ਸਮਾਜ ਦੇ ਪੁਰਸ਼ ਮੈਂਬਰਾਂ ਦੇ ਨਾਲ-ਨਾਲ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੇ ਵੀ ਹਾਜ਼ਰੀ ਲਗਵਾਈ।