ਦੇਵੀਗੜ੍ਹ : ਐਨ ਆਰ ਆਈ ਕਲੱਬ ਬਿੰਜਲ ਵੱਲੋਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਰੂਪ ਵਿੱਚ ਪੰਜਾਬ ਸਟੇਟ ਕਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਪਹੁੰਚੇ। ਇਸ ਮੌਕੇ ਉਹਨਾਂ ਨਾਲ ਮੈਂਬਰ ਬਲਾਕ ਸਮਿਤੀ ਬੰਟੀ ਬਿੰਜਲ, ਸ਼ਾਮ ਲਾਲ ਸਰਪੰਚ, ਪੂਰਨਪਾਲ ਸਿੰਘ ਸਾਬਕਾ ਸਰਪੰਚ, ਨੇਪਾਲ ਸਿੰਘ ਬਿੰਜਲ, ਗੁਰਵਿੰਦਰ ਸਿੰਘ ਐਡਵੋਕੇਟ, ਗੁਰਸੇਵਕ ਸਿੰਘ ਧਗੜੌਲੀ, ਬਲਵਿੰਦਰ ਸਿੰਘ ਧਗੜੌਲੀ, ਰੁਪਿੰਦਰ ਸਿੰਘ ਬਹਿਰੂ ਤੇ ਦਵਿੰਦਰ ਸਿੰਘ ਗੋਲਡੀ ਨੇ ਵੀ ਸ਼ਿਰਕਤ ਕੀਤੀ। ਸੰਧੂ ਨੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਰੀਬਨ ਕੱਟਿਆ ਅਤੇ ਮੌਕੇ ਤੇ ਮਜੂਦ ਕ੍ਰਿਕਟ ਟੀਮਾਂ ਭਾਂਖਰ ਅਤੇ ਨੰਦਗੜ੍ਹ ਵਿਚਕਾਰ ਮੈਚ ਸ਼ੁਰੂ ਕਰਵਾਇਆ ।
ਸੰਧੂ ਨੇ ਇਸ ਮੌਕੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬੜੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਨਾਈਟ ਕ੍ਰਿਕਟ ਟੂਰਨਾਮੈਂਟ ਅੱਜ ਤੱਕ ਦੇਸ਼ ਦੇ ਵੱਡੇ ਸ਼ਹਿਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਵਿੱਚ ਹੁੰਦੇ ਤਾਂ ਵੇਖੇ ਸੀ ਪਰ ਪਰ ਹਲਕਾ ਸਨੌਰ ਦੇ ਪੱਛੜੇ ਜਿਹੇ ਇਲਾਕੇ ਅਤੇ ਪਿੰਡ ਬਿੰਜਲ ਵਿੱਚ ਹੋਣਾ ਬੜਾ ਹੈਰਾਨੀਕੁੰਨ ਜਾਪ ਰਿਹਾ ਹੈ , ਉਹਨਾਂ ਇਸ ਕਾਰਜ ਲਈ ਬਿੰਜਲ ਪਿੰਡ ਦੇ ਵਿਦੇਸ਼ਾਂ ਵਿੱਚ ਕਿਰਤ ਕਮਾਈਆਂ ਕਰ ਰਹੇ ਐਨ ਆਰ ਆਈਜ਼ ਭਰਾਵਾਂ ਨੂੰ ਵਧਾਈ ਦਿੱਤੀ, ਜਿਹਨਾਂ ਕਰਕੇ ਇਹ ਸਭ ਕੁੱਝ ਸੰਭਵ ਹੋ ਸਕਿਆ । ਚੇਅਰਮੈਨ ਸੰਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਨੂੰ ਪਰਮੋਟ ਕਰਨ ਲਈ ਬਹੁ ਵਿਆਪੀ ਪ੍ਰੋਗਰਾਮ ਚਲਾ ਰਹੀ ਹੈ । ਉਹਨਾਂ ਆਖਿਆ ਕਿ ਹੁਣ ਤੱਕ ਯੁੱਧ ਨਸ਼ਿਆਂ ਪ੍ਰੋਗਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ, ਕਿੰਨੇ ਹੀ ਨਸ਼ਾ ਤਸਕਰ ਫੜ੍ਹ ਕੇ ਸਲਾਖਾਂ ਦੇ ਪਿੱਛੇ ਕਰ ਦਿੱਤੇ ਗਏ ਹਨ ਅਤੇ ਨਸ਼ੇ ਦੇ ਆਦੀ ਹਜ਼ਾਰਾਂ ਹੀ ਨੌਜਵਾਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਲਿਆਂਦਾ ਗਿਆ ਹੈ । ਸੰਧੂ ਨੇ ਆਖਿਆ ਕਿ ਪੰਜਾਬ ਵਿੱਚ ਲਗਭੱਗ 3100 ਖੇਡ ਗਰਾਊਂਡ ਬਣ ਕੇ ਤਿਆਰ ਹੋ ਗਏ ਹਨ ਅਤੇ ਸਾਰੇ ਖੇਡ ਗਰਾਊਂਡਾਂ ਚ ਓਪਨ ਜਿੰਮ , ਖੇਡ ਕਿੱਟਾਂ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । ਅੱਜ ਦੇ ਇਸ ਕ੍ਰਿਕਟ ਟੂਰਨਾਮੈਂਟ ਚ ਗੁਰਜੀਤ ਸਿੰਘ ਸਾਂਗਵਾਨ, ਕੁਲਦੀਪ ਸਿੰਘ ਸੈਣੀ, ਡਿੰਪੀ ਸੈਣੀ, ਨਾਗਰ ਸਿੰਘ ਸੈਣੀ, ਲਾਲੀ ਸਾਂਗਵਾਨ, ਮਨਦੀਪ ਸੈਣੀ, ਰਿੰਕੂ ਸੈਣੀ ਅਤੇ ਯੂਥ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ।