ਢਿੱਲਵਾਂ 27 ਜੂਨ ,(ਗੋਬਿੰਦ ਸੁਖੀਜਾ) ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਹੇਠ ਇਤਿਹਾਸ ਚ ਪਹਿਲੀ ਵਾਰ ਇਹ ਫੈਸਲਾ ਲਿਆ ਹੈ ਕਿ ਲੋਕਤੰਤਰ ਦੀ ਜੜ ਪਿੰਡਾਂ ਦੇ ਸਰਪੰਚਾਂ ਨੂੰ ਮਾਣਭੱਤਾ ਪ੍ਰਤੀ ਮਹੀਨਾ 10 ਹਜ਼ਾਰ ਰੁਪਏ 15 ਅਗਸਤ 2026 ਨੂੰ ਦਿੱਤੇ ਜਾ ਰਹੇ ਹਨ। ਭਗਵੰਤ ਮਾਨ ਦੀ ਆਪ ਸਰਕਾਰ ਦੇ ਮਾਰਕੀਟ ਕਮੇਟੀ ਢਿਲਵਾਂ ਚੇਅਰਮੈਨ ਕੁਲਦੀਪ ਪਾਠਕ ਤੇ ਸੂਬਾ ਸੰਯੁਕਤ ਸਕੱਤਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰ ਦੀ ਨਵੇਕਲੀ ਯੋਜਨਾ 18 ਸਾਲ ਤੋਂ ਉੱਪਰ ਦੀਆਂ ਮਹਿਲਾਵਾਂ ਨੂੰ ਜਨਰਲ ਕੈਟਾਗਰੀ ਲੋਕਾਂ ਦੀਆਂ ਮਹਿਲਾਵਾਂ ਨੂੰ 1000 ਤੇ ਅਨੁਸੂਚਿਤ ਜਾਤੀ ਲੋਕਾਂ ਦੀਆਂ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਦੇਣਾ ਤੇ ਹੋਰ ਸਭ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਕੇ ਗਰੀਬ ਵਰਗ ਦੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਰਹੀ ਹੈ, ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਵੀ ਸਰਕਾਰ ਅਜਿਹੀਆਂ ਸਹੂਲਤਾਂ ਨਹੀਂ ਦੇ ਸਕੀ, ਜਿਸ ਦੀ ਹਰ ਵਰਗ ਸ਼ਲਾਘਾ ਕਰ ਰਿਹਾ ਹੈ ਜਿਸ ਤੋਂ ਵਿਰੋਧੀ ਪਾਰਟੀਆਂ ਬੁਖਲਾ ਗਈਆਂ ਹਨ ਤੇ ਉਹਨਾਂ ਪਾਸ ਇਸਦਾ ਝੂਠ ਪ੍ਰਚਾਰ ਕਰਨ ਤੋਂ ਸਿਵਾਏ ਹੋਰ ਕੋਈ ਵੀ ਕੰਮ ਨਹੀਂ ਰਿਹਾ, ਉਹਨਾਂ ਪਾਸ ਨਾ ਤੋ ਪਹਿਲਾਂ ਚੋਣ ਏਜੰਡਾ ਸੀ ਤੇ ਨਾ ਹੀ ਹੋਰ ਅੱਗੇ ਕਹਿਣ ਲਈ ਕੁਝ ਬਚਿਆ ਅੱਜ ਹਰ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਹੀ ਵੱਡਾ ਏਜੰਡਾ ਹੈ ਜਿਸਦੀ ਹਰ ਵਰਗ ਲੋਕ ਸ਼ਲਾਘਾ ਕਰਦੇ ਨਜ਼ਰ ਆਉਂਦੇ ਹਨ