ਮੋਰਿੰਡਾ : ਪੰਜਾਬ ਦੀਆਂ 102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ, ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਸਬੰਧੀ 17 ਜੂਨ 2026 ਨੂੰ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁੱਖ ਮੁਤਾਬਕ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦਾ ਅਹੁਦਾ ਜਨਰਲ ਓਪਨ ਰੱਖਿਆ ਗਿਆ ਹੈ, ਜਿਸ ਕਾਰਨ ਇੱਥੇ ਪ੍ਰਧਾਨਗੀ ਦੀ ਚੋਣ ਲਈ ਜੋੜ-ਤੋੜ ਅਤੇ ਸਿਆਸੀ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਹਨ। ਮੋਰਿੰਡਾ ਨਗਰ ਕੌਂਸਲ ਵਿੱਚ ਕੁੱਲ 15 ਚੁਣੇ ਹੋਏ ਮੈਂਬਰ (ਕੌਂਸਲਰ) ਹਨ। ਇਨ੍ਹਾਂ ਵਿੱਚੋਂ 10 ਮੈਂਬਰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਜਿੱਤੇ ਹਨ, ਜਦਕਿ 4 ਆਜ਼ਾਦ ਉਮੀਦਵਾਰ ਅਤੇ 1 ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ਇਨ੍ਹਾਂ ਵਿੱਚੋਂ ਦੋ ਆਜ਼ਾਦ ਕੌਂਸਲਰ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਮੋਰਿੰਡਾ ਹਲਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜੱਦੀ ਹਲਕਾ ਹੋਣ ਕਰਕੇ ਇਸ ਚੋਣ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪ੍ਰਧਾਨ ਦਾ ਅਹੁਦਾ ਜਨਰਲ ਓਪਨ ਹੋਣ ਕਾਰਨ ਹੁਣ ਜਨਰਲ, ਐੱਸ.ਸੀ. ਅਤੇ ਬੀ.ਸੀ. ਸ਼੍ਰੇਣੀ ਦੇ ਕਈ ਕੌਂਸਲਰਾਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ। ਉਧਰ ਆਮ ਆਦਮੀ ਪਾਰਟੀ ਦੇ ਸਿਰ ਕੱਢ ਨੋਜਵਾਨ ਇਲਾਕੇ ਵਿੱਚ ਅਤੇ ਸਰਕਾਰੇ ਦਰਬਾਰੇ ਤੁਤੀ ਬੋਲਣ ਵਾਲੇ ,ਅਤੇ ਕਾਂਗਰਸ ਪਾਰਟੀ, ਦੇ ਦੋਨੋਂ ਪਾਰਟੀਆਂ ਦੇ ਲੀਡਰ ਦਾਵੇ ਕਰਦੇ ਹਨ ਕਿ ਸ਼ਹਿਰ ਦਾ ਪ੍ਰਧਾਨ ਸਾਡੀ ਪਾਰਟੀ ਦਾ ਹੀ ਬਣੇਗਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੋਰਿੰਡਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਸ ਪਾਰਟੀ ਦੇ ਉਮੀਦਵਾਰ ਜਾਂ ਫਿਰ ਅਜ਼ਾਦ ਉਮੀਦਵਾਰ ਦੇ ਸਿਰ ਤੇ ਹੀ ਸਜੇਗਾ।