ਸਮਾਣਾ : ਇਥੋਂ ਦੇ ਅੰਬੇਡਕਰ ਚੌਂਕ ਵਿਖੇ ਪਿੰਡ ਬਿੱਜਲਪੁਰ ਦੀ ਇੱਕ 70 ਸਾਲਾ ਬਜ਼ੁਰਗ ਔਰਤ ਸੁਖਵਿੰਦਰ ਕੌਰ ਬੱਸ ਦੀ ਉੜੀ ਕਰ ਰਹੀ ਸੀ ਅਚਾਨਕ ਤਿੰਨ ਨੌਜਵਾਨ ਸਕੂਟਰੀ ਤੇ ਆਏ ਆਉਂਦੇ ਹੀ ਉਹਨਾਂ ਨੇ ਮਾਤਾ ਦੇ ਕੰਨਾਂ ਵਿੱਚੋਂ ਦੋਨੋਂ ਵਾਂਲੀਆਂ ਲੁੱਟ ਲਈਆਂ ਅਤੇ ਫਰਾਰ ਹੋ ਗਏ। ਮਾਤਾ ਦੇ ਕੰਨ ਫਟ ਗਏ ਜਿਸ ਕਾਰਨ ਉਹ ਲਹੂ ਲੁਹਾਣ ਹੋ ਗਈ ਸੂਚਨਾ ਮਿਲਣ ਤੇ ਸਿਟੀ ਪੁਲਿਸ ਦੇ ਥਾਣੇਦਾਰ ਸੁਖਵਿੰਦਰ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਮਾਤਾ ਤੋਂ ਦੋਸ਼ੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਸਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਉਹਨਾਂ ਕਿਹਾ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ