ਮੋਗਾ : ਉੱਘੇ ਸਮਾਜ ਸੇਵੀ ਅਤੇ ਦੁੱਬਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਅਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਮੁੱਖ ਦਫਤਰ ਮੋਗਾ ਵਿਖੇ ਜਰੂਰਤ ਮੰਦ ਅੰਗਹੀਣ ਪ੍ਰੀਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡਣ ਅਤੇ ਜਰੂਰੀ ਕਾਰਜਾਂ ਦੇ ਵਿਚਾਰ ਵਟਾਦਰੇ ਲਈ ਮਾਸਿਕ ਇਕਾਗਰਤਾਂ ਸੱਦੀ ਗਈ। ਚੈਕਾਂ ਨੂੰ ਭੇਂਟ ਕਰਨ ਲਈ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਮੁੱਖ ਤੌਰ ਤੇ ਹਾਜਿਰ ਹੋਏ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਘੋਲੀਆ, ਟਰੱਸਟੀ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਸੁਖਦੇਵ ਸਿੰਘ ਢੇਸੀ, ਟਰੱਸਟੀ ਕੁਲਵਿੰਦਰ ਸਿੰਘ ਮਖਾਣਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਰਾਮ ਸਿੰਘ, ਟਰੱਸਟੀ ਦਵਿੰਦਰ ਸਿੰਘ ਘਾਲੀ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਟਰੱਸਟ, ਰੂਰਲ ਐਨ.ਜੀ.ਓ. ਦੀਆਂ ਸੇਵਾਵਾਂ ਦੀ ਜਾਣਕਾਰੀ ਦਾ ਕੈਲੰਡਰ, ਡਾ. ਐਸ.ਪੀ. ਸਿੰਘ ਜੀ ਦਾ ਸੋਵੀਨਰ ਅਤੇ ਮਹਿਕ ਵਤਨ ਦੀ ਮੈਗਜੀਨ ਦੀਆਂ ਕਾਪੀਆਂ ਭੇਂਟ ਕੀਤੀਆ।