ਸਮਾਣਾ : ਬੀਤੇ ਦਿਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਸਾਹਮਣੇ 2600 ਅਪਰੇਂਟਿਸ਼ਿਪ ਲਾਈਨਮੈਨਾਂ ਉੱਤੇ ਹੋਏ ਵੱਡੇ ਭਾਰੀ ਲਾਠੀਚਾਰਜ ਤੋਂ ਬਾਦ ਪੁਲਿਸ ਦੀਆਂ ਵਧੀਕੀਆਂ ਤੋਂ ਖਫਾ ਹੋਕੇ ਕਈ ਧਰਨਾਕਾਰੀ ਲਾਈਨਮੈਨ ਹਲਕਾ ਸਮਾਣਾ ਦੇ ਪਿੰਡ ਭੇਡਪੁਰਾ ਵਿਖੇ ਬਿਜਲੀ ਟਾਵਰ ਦੇ ਉੱਪਰ ਚੜਕੇ ਧਰਨੇ ਤੇ ਬੈਠੇ ਹਨ। ਇਸ ਦੇ ਨਾਲ ਹੀ ਕਾਫੀ ਨੌਜਵਾਨ ਟੈਂਟ ਲਾ ਕੇ ਖੇਤਾਂ ਵਿੱਚ ਵੀ ਬੈਠੇ ਹਨ। ਇਸ ਉਪਰੰਤ ਜਦੋਂ ਮੁੜ ਤੋਂ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਇਹ ਲਾਈਨਮੈਨ ਪਿੰਡ ਭੇਡਪੁਰਾ ਵਿਖੇ ਟਾਵਰ ਉੱਤੇ ਚੜ੍ਹ ਗਏ। ਇਸ ਉਪ੍ਰੰਤ ਗੁਰਸ਼ਰਨ ਕੌਰ ਰੰਧਾਵਾ ਮੁੜ ਤੋਂ ਰਾਜਾ ਵੜਿੰਗ ਨੂੰ ਲੈ ਕੇ ਭੇਡਪੁਰਾ ਪੁੱਜੇ ਅਤੇ ਕਾਫੀ ਲੰਬਾ ਸਮਾਂ ਧਰਨਾਕਾਰੀਆਂ ਦੇ ਵਿੱਚ ਰਹੇ ਤੇ ਉਨਾਂ ਨੂੰ ਉਨਾਂ ਦੀਆਂ ਮੰਗਾਂ ਮਨਵਾਉਣ ਵਿੱਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਪਿਛਲੇ ਇੱਕ ਹਫਤੇ ਤੋਂ ਗੁਰਸ਼ਰਨ ਕੌਰ ਰੰਧਾਵਾ ਇਸ ਧਰਨੇ ਵਿੱਚ ਸਵੇਰ ਸ਼ਾਮ ਹਾਜਰੀ ਭਰ ਰਹੇ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਤੇ ਬੀਬੀ ਰੰਧਾਵਾ ਇਨਾਂ ਧਰਨਾਕਾਰੀਆਂ ਦਾ ਡੱਟ ਕੇ ਸਾਥ ਦੇ ਰਹੀ ਹੈ। ਬੀਬੀ ਰੰਧਾਵਾ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਇਹ ਨੌਜਵਾਨ ਬੱਚੇ ਸਾਡੇ ਹੀ ਹਨ ਅਤੇ ਇਨ੍ਹਾਂ ਨੂੰ ਸ਼ਾਂਤਮਈ ਪ੍ਰੋਟੈਸਟ ਕਰਨ ਤੇ ਪੁਲਸ ਵੱਲੋਂ ਡਰਾਇਆ ਧਮਕਾਇਆ ਨਾ ਜਾਏ ਬਲਕਿ ਸਰਕਾਰ ਨੂੰ ਇਤਲਾਹ ਦਿੱਤੀ ਜਾਏ ਕਿ ਇਨ੍ਹਾਂ ਦੀ ਮੰਗਾਂ ਮਨਵਾਉਣ ਲਈ ਸਰਕਾਰ ਖੁਦ ਅੱਗੇ ਆਏ