ਖਰੜ : ਸ਼੍ਰੀ ਨਗਰ ਖੇੜਾ (ਸ਼੍ਰੀ ਵਰੁਣ ਦੇਵ) ਮੰਦਰ ਖਰੜ ਵਿਖੇ ਮੰਦਰ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਖਰੜ ਦੇ ਸਮਾਜ ਸੇਵੀ ਬਲਜੀਤ ਸਿੰਘ ਜਗੀਰਦਾਰ, ਐਡਵੋਕੇਟ ਪੰਕਜ ਚੱਢਾ, ਅਮਨਦੀਪ ਸਿੰਘ ਅੰਮੂ, ਰਾਹੁਲ ਮਨਚੰਦਾ, ਖੇੜਾ ਕਮੇਟੀ ਦੇ ਮੁੱਖ ਸੇਵਾਦਾਰ ਸ਼ੁਭਮ ਸ਼ਰਮਾ, ਜਗਦੀਪ ਸਿੰਘ ਕਾਲੀ, ਸੁਨੀਲ ਕੁਮਾਰ, ਪਰਦੀਪ ਕੁਮਾਰ, ਰਾਜੀਵ ਚੌਹਾਨ, ਮੁਨੀਸ਼ ਟੋਂਕ, ਦਲਵੀਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸੇਵਾ ਸਫਲਤਾਪੂਰਵਕ ਸੰਪੰਨ ਹੋਈ। ਇਸ ਮੌਕੇ ਸ੍ਰੀ ਨਗਰ ਖੇੜਾ ਸ਼੍ਰੀ ਵਰਣੁ ਵੈਲਫੇਅਰ ਸੋਸਾਇਟੀ (ਰਜਿ) ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।