ਖਰੜ : ਸ੍ਰੀ ਗੁਰ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਨੰਬਰਦਾਰਾ ਯੂਨੀਅਨ ਅਤੇ ਸਮੂਹ ਨੰਬਰਦਾਰਾਂ ਵਲੋ ਛੋਲਿਆਂ ਤੇ ਕੜਾਹ ਪ੍ਰਸ਼ਾਦਿ, ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ। ਐਸ.ਡੀ.ਐਮ.ਕੰਪਲੈਕਸ ਖਰੜ ਵਿਖੇ ਲਗਾਏ ਗਏ ਲੰਗਰ ਦੀ ਸ਼ੁਰੂਆਤ ਮੌਕੇ ਗਿਆਨੀ ਗੁਰਭਗਤ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਸਬ ਰਜਿਸਟਰਾਰ ਖਰੜ ਨਵਪ੍ਰੀਤ ਸਿੰਘ ਸ਼ੇਰਗਿੱਲ, ਤਹਿਸੀਲਦਾਰ ਖਰੜ ਹਰਮਿੰਦਰ ਸਿੰਘ ਘੋਲੀਆਂ, ਨਾਇਬ ਤਹਿਸੀਲਦਾਰ ਖਰੜ ਅਕਸ਼ੈ ਕੁੰਦਰ, ਸਬ ਰਜਿਸਟਰਾਰ ਖਰੜ-2 ਰਾਜਬੀਰ ਸਿੰਘ, ਗੁਰਮੁੱਖ ਸਿੰਘ ਮਾਨ ਸਮੇਤ ਨੰਬਰਦਾਰਾ ਯੂਨੀਅਨ ਖਰੜ ਦੇ ਪ੍ਰਧਾਨ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ ਖੂਨੀਮਾਜਰਾ, ਸੋਮ ਨਾਥ, ਕੁਲਦੀਪ ਸਿੰਘ, ਜਗਦੇਵ ਸਿੰਘ, ਜਸਪਾਲ ਸਿੰਘ, ਹਰਗੁਰਪ੍ਰੀਤ ਸਿੰਘ, ਜਗੀਰ ਸਿੰਘ, ਸੁਖਜਿੰਦਰ ਸਿੰਘ, ਹਰਮਿੰਦਰ ਸਿੰਘ, ਸਚਿਨ ਰਠੌਰ ਸਾਰੇ ਨੰਬਰਦਾਰ, ਮਨਵੀਰ ਸਿੰਘ ਐਡਵੋਕੇਟ, ਯਾਦਵਿੰਦਰ ਸਿੰਘ ਐਡਵੋਕੇਟ, ਅਵਤਾਰ ਸਿੰਘ ਜੰਡਪੁਰ ਨੰਬਰਦਾਰ, ਗੁਰਪ੍ਰੀਤ ਸਿੰਘ, ਮਾਨ ਸਿੰਘ ਸੈਣੀ ਚੰਦੋਗੋਬਿੰਦਗੜ੍ਹ,ਗੁਰਿੰਦਰ ਸਿੰਘ ਗੁਰੀ, ਵਿਕਾਸ ਜੈਨ, ਹਰਮਿੰਦਰ ਸਿੰਘ ਮਾਵੀ, ਪੰਕਜ ਚੱਢਾ, ਨਵਨੀਤ ਸਿੰਘ ਪਟਵਾਰੀ ਸਮੇਤ ਐਸ.ਡੀ.ਐਮ. ਤੇ ਤਹਿਸੀਲ ਦਫਤਰ ਖਰੜ , ਸੇਵਾ ਕੇਦਰ, ਫਰਦ ਕੇਂਦਰ ਦੇ ਸਟਾਫ ਮੈਂਬਰ ਹਾਜ਼ਰ ਸਨ। ਸਮੂਹ ਨੰਬਰਦਾਰਾਂ ਅਤੇ ਸਟਾਫ ਮੈਂਬਰਾਂ ਵਲੋਂ ਲੰਗਰਾਂ ਵਿਚ ਸੇਵਾ ਕੀਤੀ ਗਈ।