ਮੋਰਿੰਡਾ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਰਿੰਡਾ-ਰੂਪਨਗਰ ਰੋਡ ਤੇ ਸਥਿਤ ਮਾਤਾ ਗੁਜਰੀ ਮਾਰਕਿਟ ਵਲੋਂ ਠੱਡੀ ਲੱਸੀ ਦੀ ਛਬੀਲ ਲਗਾਈ ਗਈ। ਜਿਸ ਵਿੱਚ ਵੱਡੀ ਗਿਣਤੀ ’ਚ ਰਾਹਗੀਰਾਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਛਬੀਲ ਛਕੀ। ਇਸ ਮੌਕੇ ਬੜੇ ਉਤਸ਼ਾਹ ਨਾਲ ਸੇਵਾਦਾਰਾਂ ਛਬੀਲ ਵਰਤਾਈ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ, ਰਾਹੁਲ ਸ਼ਰਮਾ, ਜਗਤਾਰ ਸਿੰਘ ਅਰਨੌਲੀ, ਪਰਦੀਪ ਸਿੰਘ ਬੈਂਸ, ਇਕਬਾਲ ਸਿੰਘ ਡੂਮਛੇੜੀ ਮੌਜੂਦ ਸਨ।