Saturday, October 31, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Malwa

ਤਾਜ ਪਬਲਿਕ ਸਕੂਲ ਵਿਖੇ ਬਾਸਕਿਟਬਾਲ ਲੀਗ 2026 ਸ਼ਾਨਦਾਰ ਢੰਗ ਨਾਲ ਹੋਈ ਸੰਪੂਰਨ

June 14, 2026 10:01 PM
Rozana Sehaj times

ਫਰੀਦਕੋਟ/ਕੋਟਕਪੂਰਾ : ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਬਾਸਕਿਟਬਾਲ ਲੀਗ 2026 ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਈ। ਇਸ ਬਾਸਕਟਬਾਲ ਲੀਗ ਵਿੱਚ ਪੰਜਾਬ ਦੇ ਮਸ਼ਹੂਰ ਐਥਲੇਟਿਕਸ ਅਤੇ ਕਬੱਡੀ ਕੋਚ ਪਿੰਕਾ ਜਰਗ ਨੇ ਵੀ ਸ਼ਿਰਕਤ ਕੀਤੀ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਨੇ ਵੀ ਇਹਨਾਂ ਮੈਚਾਂ ਦਾ ਆਨੰਦ ਮਾਨਿਆ। ਇਹ ਬਾਸਕਟਬਾਲ ਲੀਗ ਵੱਖ ਵੱਖ ਜਿਲਿ੍ਹਆਂ ਵਿੱਚ ਕਰਵਾਈ ਜਾਂਦੀ ਹੈ। ਇਸ ਵਾਰ ਇਹ ਲੀਗ ਜਿਲ੍ਹਾ ਫਰੀਦਕੋਟ ਦੇ ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਕਰਵਾਈ ਗਈ। ਇਸ ਲੀਗ ਵਿੱਚ ਪੰਜਾਬ ਸਟੇਟ ਦੇ ਨੈਸ਼ਨਲ ਲੈਵਲ ਦੇ ਖਿਡਾਰੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਹਨਾਂ ਟੀਮਾਂ ਦੇ ਮੈਚ ਬਹੁਤ ਹੀ ਟੱਕਰ ਦੇ ਮੁਕਾਬਲੇ ਦੇਖਣ ਨੂੰ ਮਿਲੇ। ਇਨ੍ਹਾਂ ਮੈਚਾਂ ਦਾ ਦਰਸ਼ਕਾਂ ਨੇ ਬਹੁਤ ਅਨੰਦ ਮਾਨਿਆ। ਜਿਸ ਵਿੱਚ ਦੁਆਬਾ ਅਤੇ ਪੁਆਧ (ਲੜਕੀਆਂ) ਵਿੱਚ ਵਿਚਕਾਰ ਟੱਕਰ ਦਾ ਮੁਕਾਬਲਾ ਹੋਇਆ। ਇਸ ਮੈਚ ਵਿੱਚ ਪੁਆਧ ਦੀ ਟੀਮ ਨੇ ਆਪਣਾ ਚੰਗਾ ਪ੍ਰਰਦਸ਼ਨ ਕਰਦੇ ਹੋਇਆ 45/55 ਪੁਆਇਟ ਦੇ ਫਰਕ ਨਾਲ ਮੈਚ ਨੂੰ ਆਪਣੇ ਕਬਜ਼ੇ ਵਿੱਚ ਵਿੱਚ ਲੈ ਲਿਆ। ਜਿਸ ਵਿੱਚ ਪੁਆਧ ਦੀ ਟੀਮ ਦੀ ਖਿਡਾਰਨ ਚੰਦਾ ਅਤੇ ਫਰੀਦਕੋਟ ਦੇ ਪਿੰਡ ਬਾਹਮਣਾ ਵਾਲੇ ਦੀ ਖਿਡਾਰਨ ਨਵਰੀਤ ਬਰਾੜ ਨੇ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ। ਜਿਸ ਕਰਕੇ ਇਸ ਖਿਡਾਰਨ ਨੂੰ 10,000/- ਦਾ ਕੈਸ਼ ਇਨਾਮ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਵੱਲੋਂ ਦਿੱਤਾ ਗਿਆ। ਮਾਝਾ ਅਤੇ ਦੁਆਬਾ (ਲੜਕੇ) ਦੀਆਂ ਟੀਮਾਂ ਵਿੱਚ ਜਬਰਦਸਤ ਟੱਕਰ ਦਾ ਮੈਚ ਖੇਡਿਆ ਗਿਆ। ਇਸ ਮੈਚ ਵਿੱਚ 65/70 ਦੇ ਫਰਕ ਨਾਲ ਮਾਝਾ ਦੀ ਟੀਮ ਨੇ ਮੈਚ ਨੂੰ ਆਪਣੇ ਹੱਕ ਵਿੱਚ ਕਰ ਲਿਆ। ਅੰਤਰਰਾਸ਼ਟਰੀ ਲੈਵਲ ਦੇ ਖਿਡਾਰੀ ਫਤਹਿ ਸਿੰਘ ਢਿੱਲੋਂ ਨੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿਤਾਇਆ। ਫਤਿਹ ਸਿੰਘ ਢਿੱਲੋਂ ਨੂੰ ਵੀ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਵੱਲੋਂ 10,000/ ਦਾ ਨਗਦ ਇਨਾਮ ਦਿੱਤਾ ਗਿਆ। ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੇ ਆਉਣ ਵਾਲੇ ਭਵਿੱਖ ਨੂੰ ਹੋਰ ਨਿਖਾਰਨ ਲਈ ਪ੍ਰੇਰਿਆ। ਖਿਡਾਰੀਆਂ ਦੇ ਠਹਿਰਨ ਲਈ ਵੀ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ। 

 
 

Have something to say? Post your comment

More in Malwa

ਕਿਰਤੀ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ 

 ਪਰਮਿੰਦਰ ਢੀਂਡਸਾ ਦੀ ਉਸਾਰੂ ਸੋਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ : ਗੋਪੀ ਬਾਬਾ 

ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ 

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਨਰੇਗਾ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਭਰੋਸਾ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਬਰਾਬਰੀ, ਮਾਣ-ਸਨਮਾਨ ਅਤੇ ਨਿਆ 'ਤੇ ਅਧਾਰਤ ਪੰਜਾਬ ਦੇ ਨਿਰਮਾਣ ਲਈ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ-ਡਾ. ਬਲਬੀਰ ਸਿੰਘ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ