ਪਾਤੜਾਂ : ਸਰਦਾਰ ਕਰਨ ਸਿੰਘ ਡੀ ਟੀ ਓ ਨੇ ਪਾਤੜਾਂ ਵਿਖੇ ਸ੍ਰੀ ਖਾਟੂ ਜੀ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਜਿਸ ਉਪਰੰਤ ਮੰਦਿਰ ਦੀ ਕਮੇਟੀ ਨੇ ਕਰਨ ਸਿੰਘ ਡੀ ਟੀ ਓ ਜੀ ਦਾ ਸਨਮਾਨ ਵੀ ਕੀਤਾ ਅਤੇ ਇਮਾਨਦਾਰੀ ਨਾਲ ਉਹਨਾਂ ਵੱਲੋਂ ਹਲਕੇ ਦੀ ਸੇਵਾ ਕਰਨ ਲਈ ਕੀਤੇ ਪ੍ਰਣ ਦੀ ਪੁਰਜ਼ੋਰ ਸ਼ਲਾਘਾ ਵੀ ਕੀਤਾ। ਸਰਦਾਰ ਕਰਨ ਸਿੰਘ ਡੀ ਟੀ ਓ ਨੇ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਉਹ ਸੱਭ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਹਨਾਂ ਇਸ ਮਹਾਨ ਮੰਦਿਰ ਨੂੰ ਬਣਵਾ ਕੇ ਪਾਤੜਾਂ ਖਾਟੂ ਜੀ ਧਾਮ ਬਣਨ ਤੇ ਮੰਦਿਰ ਕਮੇਟੀ ਨੂੰ ਵਧਾਈ ਵੀ ਦਿੱਤੀ ਅਤੇ ਸੱਭਨਾਂ ਤੇ ਮੇਹਰ ਭਰਿਆ ਹੱਥ ਰੱਖਣ ਲਈ ਮੰਦਿਰ ਵਿੱਚ ਅਰਦਾਸ ਕੀਤੀ। ਇਸ ਮੋਕੇ ਉਹਨਾਂ ਨਾਲ ਮੰਦਿਰ ਦੀ ਕਮੇਟੀ ਪ੍ਰਧਾਨ ਸ੍ਰੀ ਰਾਜ ਕੁਮਾਰ ਜੀ, ਕ੍ਰਿਸ਼ਨ ਬਾਰਾਂ ਬੋਰ ਜੀ, ਪ੍ਰੇਮ ਕੁਮਾਰ, ਪ੍ਰੇਮ ਚੰਦ ਗੁਪਤਾ, ਮੋਹਨ ਲਾਲ, ਫ਼ਕੀਰ ਚੰਦ, ਗੋਲਡੀ ਗੋਇਲ ਅਤੇ ਉਹਨਾਂ ਦੇ ਪਾਰਟੀ ਵਰਕਰ ਹਾਜ਼ਰ ਸਨ।