ਖਰੜ : ਗੁਰਮਤਿ ਪਾਰਸਰ ਸੇਵਾ ਸੋਸਾਇਟੀ ਖਰੜ ਦੇ ਅਹੁੱਦੇਦਾਰਾਂ ਭਾਈ ਹਰਸ਼ਬੀਰ ਸਿੰਘ ਪ੍ਰਧਾਨ, ਬੀਬੀ ਹਰਪ੍ਰੀਤ ਕੌਰ, ਹਰਵੀਰ ਸਿੰਘ, ਪਰਮਜੀਤ ਸਿੰਘ ਤੇ ਡਾਕਟਰ ਕੰਵਲਜੀਤ ਸਿੰਘ ਮੇਂਬਰਾਂ ਨੇ ਅੱਜ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪਹੁੰਚ ਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਤੇ ਉਨਾਂ ਨੂੰ ਬੇਨਤੀ ਕੀਤੀ ਕੇ ਸਾਡੀ ਸੰਸਥਾ ਵੱਲੋ ਰਾਗੀ ਸਿੰਘਾਂ, ਪਾਠੀ ਸਿੰਘਾਂ, ਗ੍ਰੰਥੀ ਸਿੰਘਾਂ ਤੇ ਕਥਾ ਵਾਚਕਾ ਜੋ ਕੇ ਮੋਹਾਲੀ ਜ਼ਿਲ੍ਹੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਦੇ ਬੱਚਿਆਂ ਦੀਆਂ ਫੀਸਾਂ ਦੇਣ ਦਾ ਉੱਦਮ ਸੰਸਥਾ ਵੱਲੋ ਕੀਤਾ ਜਾਵੇਗਾ। ਲੋੜਵੰਦ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਫਾਰਮ ਲੈ ਕੇ ਇਸ ਦਾ ਲਾਭ ਉਠਾ ਸਕਦੇ ਹਨ। ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਵੇਲੇ ਭਾਈ ਸੁਰਮੁਖ ਸਿੰਘ ਮੁਖ ਸੇਵਾਦਾਰ, ਭਾਈ ਜਸਬੀਰ ਸਿੰਘ ਜਨਰਲ ਸਕੱਤਰ, ਭਾਈ ਦਰਸ਼ਨ ਸਿੰਘ, ਜਥੇਦਾਰ ਜਰਨੈਲ ਸਿੰਘ, ਹਰਭਜਨ ਸਿੰਘ ,ਅਵਤਾਰ ਸਿੰਘ ਸੈਪਲਾ, ਸੀਤਲ ਸਿੰਘ ,ਸਵਰਨ ਸਿੰਘ, ਸਤਪਾਲ ਸਿੰਘ ,ਮਲਕੀਅਤ ਸਿੰਘ, ਬਲਦੇਵ ਸਿੰਘ, ਪਿਆਰਾ ਸਿੰਘ ਸਮੇਤ ਹੋਰ ਸੇਵਾਦਾਰ ਅਤੇ ਆਗੂ ਤੇ ਪ੍ਰਬੰਧਕ ਹਾਜ਼ਰ ਸਨ।