ਕੋਟਕਪੂਰਾ : ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਸ਼ਹਿਰੀ ਵਾਰਡਾਂ ਸਮੇਤ ਸਾਰੇ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਹੱਲ ਕਰਨ ਲਈ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੀਨੀਅਰ ਮੈਂਬਰ ਅਤੇ ਸਟੇਟ ਐਵਾਰਡੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੇ ਗ੍ਰਹਿ ਵਿਖੇ ਪੁੱਜੇ ‘ਸਪੀਕਰ ਕੁਲਤਾਰ ਸਿੰਘ ਸੰਧਵਾਂ’ ਨੇ ਪਹਿਲਾਂ ਪੱਪੂ ਨੰਬਰਦਾਰ ਦੇ ਮਾਤਾ-ਪਿਤਾ ਤੋਂ ਆਸ਼ੀਰਵਾਦ ਲਿਆ ਅਤੇ ਉਹਨਾ ਦੀ ਨੂੰਹ ਰਾਣੀ ਅਨੂਰੀਤ ਕੌਰ ਸਿੱਧੂ ਧਰਮਪਤਨੀ ਪ੍ਰੀਤਇੰਦਰ ਸਿੰਘ ਸਿੱਧੂ ਵੱਲੋਂ ਕਰਵਾਏ ਪੱਥਰੀਆਂ ਦੇ ਅਪ੍ਰੇਸ਼ਨ ਸਬੰਧੀ ਉਸਦਾ ਹਾਲ ਚਾਲ ਪੁੱਛਿਆ, ਫਿਰ ਪਿੰਡ ਹਰੀਨੌ ਦੀ ਪੰਚਾਇਤ ਸਮੇਤ ਹੋਰਨਾ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਮੋਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹਨਾ ਅੱਜ ਤੱਕ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਹਰ ਕੰਮ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਇਆ ਹੈ। ਪਿੰਡ ਹਰੀਨੌ ਦੇ ਸਰਪੰਚ ਗੁਰਜੀਤ ਸਿੰਘ ਸਮੇਤ ਨੰਬਰਦਾਰ ਦਾਤਾਰ ਸਿੰਘ, ਸ਼ਬਦਲ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਪਿੰਡ ਦੀਆਂ ਕੁਝ ਸਮੱਸਿਆਵਾਂ ਵੱਲ ਧਿਆਨ ਦਿਵਾਉਣ ਤੋਂ ਬਾਅਦ ਸਪੀਕਰ ਸੰਧਵਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਉਕਤ ਸਮੱਸਿਆਵਾਂ ਤੁਰਤ ਹੱਲ ਕਰਨ ਦੀ ਹਦਾਇਤ ਕੀਤੀ। ਸਪੀਕਰ ਸੰਧਵਾਂ ਨੇ ਪੱਪੂ ਨੰਬਰਦਾਰ ਨੂੰ ਪਿੰਡ ਦੇ ਸਾਂਝੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਸਬੰਧੀ ਪ੍ਰੇਰਿਤ ਅਤੇ ਉਤਸ਼ਾਹਿਤ ਕਰਦਿਆਂ ਆਖਿਆ ਕਿ ਪਿੰਡ ਦੀ ਸਮੱਸਿਆ ਦਾ ਹੱਲ ਕਰਨ ਦੀ ਪੱਪੂ ਨੰਬਰਦਾਰ ਵਰਗੇ ਅਗਾਂਹਵਧੂ ਨੌਜਵਾਨਾ ਅਤੇ ਪੰਚਾਇਤ ਦੀ ਜਿੰਮੇਵਾਰੀ ਹੁੰਦੀ ਹੈ। ਪੱਪੂ ਨੰਬਰਦਾਰ ਦੇ ਕੁੜਮ ਸੁਰਿੰਦਰਪਾਲ ਸਿੰਘ ਭੰਗੂ ਵਾਸੀ ਪਿੰਡ ਸਾਹੂਵਾਲਾ ਜਿਲਾ ਸਿਰਸਾ (ਹਰਿਆਣਾ) ਨੇ ਸਪੀਕਰ ਸੰਧਵਾਂ ਦੇ ਮਿਲਾਪੜੇ ਅਤੇ ਖੁਸ਼ਮਿਜਾਜ ਸੁਭਾਅ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਉਹਨਾ ਹਰਿਆਣੇ ਵਿੱਚ ਅੱਜ ਤੱਕ ਇਸ ਤਰ੍ਹਾਂ ਦੇ ਸਾਊ ਅਤੇ ਮਿਲਾਪੜੇ ਸੁਭਾਅ ਦਾ ਕੋਈ ਵੀ ਵਿਧਾਇਕ ਜਾਂ ਮੰਤਰੀ ਨਹੀਂ ਦੇਖਿਆ। ਜਿਲਾ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਨੇ ਆਖਿਆ ਕਿ ਉਹ ਖੁਦ ਪਿੰਡ ਹਰੀਨੌ ਦਾ ਜੰਮਪਲ ਹੈ ਅਤੇ ਪਿੰਡ ਹਰੀਨੌ ਦਾ ਬੱਚਾ ਬੱਚਾ ਸਪੀਕਰ ਸੰਧਵਾਂ ਦੀਆਂ ਸੇਵਾਵਾਂ ਦਾ ਇਸ ਗੱਲੋਂ ਰਿਣੀ ਹੈ ਕਿ ਸਪੀਕਰ ਸੰਧਵਾਂ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਹਰ ਇਕ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ। ਵਾਰਡ ਨੰਬਰ 3 ਦੇ ਨਵ-ਨਿਯੁਕਤ ਕੋਂਸਲਰ ਸ਼੍ਰੀਮਤੀ ਅਨੀਤਾ ਅਰੋੜਾ ਸਮੇਤ ਉਹਨਾਂ ਦੇ ਪਤੀ ਰਜਿੰਦਰ ਕੁਮਾਰ ਰਾਜਾ ਠੇਕੇਦਾਰ, ਜੋਗਿੰਦਰਪਾਲ ਕੌਰ ਅਤੇ ਹੋਰ ਮੁਹੱਲਾ ਵਾਸੀਆਂ ਨੇ ਪ੍ਰਵਾਨ ਕੀਤਾ ਕਿ ਵਾਰਡ ਨੰਬਰ 3 ਤੋਂ ਹੋਈ ਜਿੱਤ ਵਿੱਚ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੇ ਪਰਿਵਾਰ ਅਤੇ ਸਪੀਕਰ ਸੰਧਵਾਂ ਦਾ ਵੱਡਮੁੱਲਾ ਸਹਿਯੋਗ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮਨਧੀਰ ਸਿੰਘ ਨੰਬਰਦਾਰ, ਬਲਰਾਜ ਸਿੰਘ ਬਰਾੜ, ਘਣਸ਼ਾਮ ਦਾਸ ਗੋਇਲ, ਸੁਖਮੀਤ ਸਿੰਘ ਬਰਾੜ, ਜਸਵਿੰਦਰ ਸਿੰਘ ਮਹੰਤ, ਦਲਜੀਤ ਸਿੰਘ, ਹਰਭਜਨ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਆਦਿ ਵੀ ਹਾਜਰ ਸਨ।