ਮੋਰਿੰਡਾ : ਮਾਸਟਰ ਹਰਜਿੰਦਰ ਸਿੰਘ ਪਵਾਰ ਦੇ ਪਿਤਾ ਸੂਬੇਦਾਰ ਗੁਰਮੀਤ ਸਿੰਘ ਪਵਾਰ ਵਾਸੀ ਉਇਂਦ ਦੀ ਅਚਾਨਕ ਹੋਈ ਮੌਤ ਤੇ ਵੱਖ ਵੱਖ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸੂਬੇਦਾਰ ਗੁਰਮੀਤ ਸਿੰਘ ਪਵਾਰ ਇਕ ਵਿਅਕਤੀ ਨਹੀਂ ਚਲਦੀ ਫਿਰਦੀ ਸੰਸਥਾ ਸਨ। ਉਹਨਾਂ ਦੀ ਮੌਤ ਨਾਲ ਜਿਥੇ ਪ੍ਰੀਵਾਰ ਨੂੰ ਘਾਟਾ ਪਿਆ ਹੈ ਉਥੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਦੀਆਂ ਦੇਸ਼ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੀਨੀਅਰ ਪਤਰਕਾਰ ਕੁਲਦੀਪ ਸਿੰਘ ਉਇਂਦ ਸਵ ਗੁਰਮੀਤ ਸਿੰਘ ਪਵਾਰ ਦੇ ਛੋਟੇ ਪੁੱਤਰ ਸਨ।