ਨਵਾਂਸ਼ਹਿਰ 13 ਜੂਨ ( ਮੋਹਿਤ ਕੁਮਾਰ /ਹਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਨਵਾਂਸ਼ਹਿਰ ਅੰਦਰ ਜ਼ਮੀਨੀ ਪੱਧਰ 'ਤੇ ਹੋਰ ਸਰਗਰਮ ਅਤੇ ਮਜ਼ਬੂਤ ਕਰਨ ਦੇ ਮਕਸਦ ਨਾਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਯੁਕਤ ਕੀਤੇ ਗਏ ਵੱਖ-ਵੱਖ ਵਿੰਗਾਂ ਦੇ ਚਾਰ ਨਵੇਂ ਹਲਕਾ ਪ੍ਰਧਾਨਾਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ਹਲਕਾ ਇੰਚਾਰਜ ਸ. ਸੁਖਦੀਪ ਸਿੰਘ ਸੁਕਾਰ ਅਤੇ ਐਸ.ਜੀ.ਪੀ.ਸੀ. ਮੈਂਬਰ ਤੇ ਜਨਰਲ ਸਕੱਤਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਦੀ ਅਗਵਾਈ ਵਿੱਚ ਇਨ੍ਹਾਂ ਨਵ-ਨਿਯੁਕਤ ਆਗੂਆਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ।
ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾ ਵਿਚ ਹਰਦੀਪ ਸਿੰਘ ਦੀਪਾ ਪੱਲੀ ਉੱਚੀ ਨੂੰ ਹਲਕਾ ਪ੍ਰਧਾਨ, ਐਸ.ਸੀ. ਵਿੰਗ , ਜੋਰਾਵਰ ਸਿੰਘ ਭਾਰਟਾ ਨੂੰ ਹਲਕਾ ਪ੍ਰਧਾਨ ਯੂਥ ਵਿੰਗ
, ਗੁਰਿੰਦਰ ਸਿੰਘ ਠੇਕੇਦਾਰ ਨੂੰ ਹਲਕਾ ਪ੍ਰਧਾਨ ਬੀ.ਸੀ. ਵਿੰਗ ਅਤੇ ਗੋਪਾਲ ਮੋਹਨ ਜਾਂਗੜਾ ਨੂੰ ਹਲਕਾ ਪ੍ਰਧਾਨ, ਟ੍ਰੇਡ ਵਿੰਗ ਲਗਾਉਣ ਤੇ ਸਨਮਾਨ ਕੀਤਾ ਗਿਆ ।
ਇਸ ਮੌਕੇ ਹਾਜ਼ਰ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਦਲੇਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਹਲਕਾ ਇੰਚਾਰਜ ਸੁਖਦੀਪ ਸਿੰਘ ਸੁਕਾਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਪੱਧਰ 'ਤੇ ਪਾਰਟੀ ਦੀ ਮਜ਼ਬੂਤੀ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਪੂਰੀ ਤਰ੍ਹਾਂ ਮਜ਼ਬੂਤ ਕਰਨ ਦਾ ਕੰਮ 15 ਜੁਲਾਈ ਤੱਕ ਹਰ ਹਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਸਨਮਾਨ ਕਰਨ ਵਾਲੇ ਆਗੂਆਂ ਵਿੱਚ ਸ. ਤਾਰਾ ਸਿੰਘ ਸ਼ੇਖੂਪੁਰ, ਭਲਵਾਨ ਭੂਪਿੰਦਰ ਪਾਲ ਸਿੰਘ ਜਾਡਲਾ ਪ੍ਰਧਾਨ ਬੀ.ਸੀ. ਵਿੰਗ ਦੋਆਬਾ ਜ਼ੋਨ, ਸ. ਜਸਮੀਤ ਸਿੰਘ ਅਭੀ ਨਾਰੰਗ, ਸ. ਮਨਮੋਹਨ ਸਿੰਘ ਗੁਲਾਟੀ, ਸ. ਅਮਰੀਕ ਸਿੰਘ ਸ਼ੇਖੂਪੁਰ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਦਿਨੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਸ. ਪ੍ਰਭਜੀਤ ਸਿੰਘ ਮਿੱਠਾ ਮੀਤ ਪ੍ਰਧਾਨ, ਅਤੇ ਸ. ਅਮਰੀਕ ਸਿੰਘ ਖੁਰਦ ਮੀਤ ਪ੍ਰਧਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।